ਅਦਾਕਾਰਾ ਗੁਰਲੀਨ ਚੋਪੜਾ ਨੇ ਸਭ ਨੂੰ ਅੰਮ੍ਰਿਤ ਵੇਲੇ ਨਾਲ ਜੁੜਨ ਦੀ ਕੀਤੀ ਅਪੀਲ
ਅਦਾਕਾਰਾ ਗੁਰਲੀਨ ਚੋਪੜਾ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਅੰਮ੍ਰਿਤ ਵੇਲੇ ਦੀ ਅਹਿਮੀਅਤ ਦੇ ਬਾਰੇ ਦੱਸਦੇ ਹੋਏ ਸਭ ਨੂੰ ਇਸ ਸੁਹਾਵਣੇ ਸਮੇਂ ਦਾ ਲਾਭ ਉਠਾਉਣ ਦੇ ਲਈ ਪ੍ਰੇਰਿਆ ਹੈ।
ਅਦਾਕਾਰਾ ਗੁਰਲੀਨ ਚੋਪੜਾ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਅੰਮ੍ਰਿਤ ਵੇਲੇ ਦੀ ਅਹਿਮੀਅਤ ਦੇ ਬਾਰੇ ਦੱਸਦੇ ਹੋਏ ਸਭ ਨੂੰ ਇਸ ਸੁਹਾਵਣੇ ਸਮੇਂ ਦਾ ਲਾਭ ਉਠਾਉਣ ਦੇ ਲਈ ਪ੍ਰੇਰਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਇਸ ਸਮੇਂ ਪ੍ਰਮਾਤਮਾ ਦੇ ਨਾਲ ਜਪਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਫ਼ਲ ਕਰਨ ਦੇ ਲਈ ਪ੍ਰੇਰਿਆ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
_a51a7934769a0a074775a58b0947eb5e_1280X720.webp)
ਗੁਰਲੀਨ ਚੋਪੜਾ ਅਕਸਰ ਸਾਂਝੇ ਕਰਦੀ ਹੈ ਵੀਡੀਓ
ਗੁਰਲੀਨ ਚੋਪੜਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।ਜਿਸ ‘ਚ ਉਹ ਅਕਸਰ ਆਪਣੇ ਫੈਨਸ ਨੂੰ ਮੋਟੀਵੇਟ ਕਰਦੇ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ।
ਗੁਰਲੀਨ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਸਾਊਥ ਦੀਆਂ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਪਰ ਉਹ ਚਰਚਾ ‘ਚ ਉਸ ਵੇਲੇ ਆਏ ਸਨ ਜਦੋਂ ਉਨ੍ਹਾਂ ਨੇ ਬੱਬੂ ਮਾਨ ਦੇ ਨਾਲ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।