ਵਿੱਕੀ ਕੌਸ਼ਲ ਦੇ ਘਰ ਪਹੁੰਚੇ ਗੁਰਦਾਸ ਮਾਨ, ਲਿਖਿਆ “ਉਨ੍ਹਾਂ ਨਾਲ ਹਰ ਪਲ ਵਰਦਾਨ ਵਰਗਾ” ਪਿਤਾ ਸ਼ਾਮ ਕੌਸ਼ਲ ਨੇ ਕਿਹਾ “ਮੇਰੇ ਲਈ ਉਹ ਮਾਡਰਨ ਸੰਤ”

ਵਿੱਕੀ ਕੌਸ਼ਲ ਦੇ ਘਰ ਗੁਰਦਾਸ ਮਾਨ ਪਹੁੰਚੇ ਹਨ। ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਵਿੱਕੀ ਕੌਸ਼ਲ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

By  Shaminder Kaur Kaler June 13th 2026 03:20 PM

ਵਿੱਕੀ ਕੌਸ਼ਲ ਦੇ ਘਰ ਗੁਰਦਾਸ ਮਾਨ ਪਹੁੰਚੇ ਹਨ। ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਵਿੱਕੀ ਕੌਸ਼ਲ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਵਿੱਚ ਗੁਰਦਾਸ ਮਾਨ ਕੁਰਸੀ ‘ਤੇ ਬੈਠੇ ਹੋਏ ਹਨ ਅਤੇ ਵਿੱਕੀ ਕੌਸ਼ਲ ਉਨ੍ਹਾਂ ਦੀ ਗੋਦ ‘ਚ ਸਿਰ ਰੱਖ ਕੇ ਬੈਠੇ ਹੋਏ ਹਨ।


ਵਿੱਕੀ ਕੌਸ਼ਲ ਨੇ ਦੋ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਵਿੱਕੀ ਕੌਸ਼ਲ ਨੇ ਲਿਖਿਆ “ਉਨ੍ਹਾਂ ਦੇ ਗੀਤ ਸੁਣ ਸੁਣ ਕੇ ਵੱਡਾ ਹੋਇਆ ਹਾਂ ਅਤੇ ਉਨ੍ਹਾਂ ਦੀ ਮੌਜੂਦਗੀ ਦੇ ਨਾਲ ਬਹੁਤ ਕੁਝ ਸਿੱਖ ਵੀ ਰਿਹਾ ਹਾਂ।


ਉਨ੍ਹਾਂ ਦੇ ਨਾਲ ਬਿਤਾਇਆ ਹਰ ਪਲ ਇੱਕ ਵਰਦਾਨ ਵਾਂਗ ਮਹਿਸੂਸ ਹੁੰਦਾ ਹੈ।ਮੈਂ ਹਮੇਸ਼ਾ ਹੀ ਉਨ੍ਹਾਂ ਦਾ ਫੈਨ ਹਾਂ ਅਤੇ ਹਮੇਸ਼ਾ ਦੇ ਲਈ ਤੁਹਾਡਾ ਧੰਨਵਾਦੀ ਗੁਰਦਾਸ ਮਾਨ ਸਾਹਬ”। ਵਿੱਕੀ ਕੌਸ਼ਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਪਿਤਾ ਸ਼ਾਮ ਕੌਸ਼ਲ ਨੇ ਕੀਤੀ ਤਾਰੀਫ 

ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਵੀ ਗੁਰਦਾਸ ਮਾਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਵੀ ਗੁਰਦਾਸ ਮਾਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਮਾਨ ਸਾਹਿਬ ਨੂੰ ਮਿਲਣਾ ਹਮੇਸ਼ਾ ਇੱਕ ਵਰਦਾਨ ਹੁੰਦਾ ਹੈ।

ਮੇਰੇ ਲਈ ਉਹ ਇੱਕ ਆਧੁਨਿਕ ਸੰਤ ਹਨ। ਰਬ ਦੀ ਮੇਹਰ”। ਸ਼ਾਮ ਕੌਸ਼ਲ ਦੀ ਇਸ ਪੋਸਟ ‘ਤੇ ਵੀ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ। 


© Copyright Galactic Television & Communications Pvt. Ltd. 2026. All rights reserved.