ਗੁਰਦਾਸ ਮਾਨ ਨੇ ਆਪਣੇ ਇਸ ਵੀਡੀਓ ‘ਚ ਦਿੱਤਾ ਸਾਰਥਕ ਸੁਨੇਹਾ, ਕਿਹਾ “ਮੈਂ ਆਪਣੇ ਨਿੰਦਕਾਂ ਦੇ ਵੀ……”
ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਾਫੀ ਪੁਰਾਣਾ ਹੈ । ਜੋ ਕਿ ਗੁਰਦਾਸ ਮਾਨ ਦੇ ਕਿਸੇ ਗੀਤ ਜਾਂ ਫ਼ਿਲਮ ਦੇ ਸ਼ੂਟ ਦੇ ਦੌਰਾਨ ਦਾ ਹੈ।
ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਹ ਆਪਣੀ ਨਿਮਰਤਾ, ਹਲੀਮੀ ਦੇ ਲਈ ਜਾਣੇ ਜਾਂਦੇ ਹਨ ।ਇਹੀ ਕਾਰਨ ਹੈ ਕਿ ਉਹ ਸੱਤ ਬਿਗਾਨੇ ਨੂੰ ਵੀ ਪਲਾਂ ‘ਚ ਆਪਣਾ ਬਣਾ ਲੈਂਦੇ ਹਨ । ਗੁਰਦਾਸ ਮਾਨ ਦੀ ਵੱਡੀ ਫੈਨ ਫਾਲੋਵਿੰਗ ਹੈ। ਉਨ੍ਹਾਂ ਦੀ ਲੇਖਣੀ ਤੇ ਗਾਇਕੀ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ ।ਇਹੀ ਕਾਰਨ ਹੈ ਕਿ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਉਹ ਦੱਸਦੇ ਨੇ ਕਿ ਉਹ ਆਪਣੇ ਨਿੰਦਕਾਂ ਦੇ ਵੀ ਬਲਿਹਾਰ ਜਾਂਦੇ ਹਨ ।
_b93d20c1a9e2c2d64644020d5253a607_1280X720.webp)
ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਾਫੀ ਪੁਰਾਣਾ ਹੈ । ਜੋ ਕਿ ਗੁਰਦਾਸ ਮਾਨ ਦੇ ਕਿਸੇ ਗੀਤ ਜਾਂ ਫ਼ਿਲਮ ਦੇ ਸ਼ੂਟ ਦੇ ਦੌਰਾਨ ਦਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਜਦੋਂ ਕਿਸੇ ਮੀਡੀਆ ਸੰਸਥਾਨ ਦੇ ਵੱਲੋਂ ਗੁਰਦਾਸ ਮਾਨ ਤੋਂ ਉਨ੍ਹਾਂ ਦੇ ਨਿੰਦਕਾਂ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ‘ਮੈਂ ਆਪਣੇ ਨਿੰਦਕਾਂ ਤੋਂ ਬਲਿਹਾਰ ਜਾਂਦਾ ਹਾਂ ।ਕਿਉਂਕਿ ਜਿਸ ਇਨਸਾਨ ਦੇ ਨਿੰਦਕ ਨਹੀਂ ਹੁੰਦੇ ਉਹ ਤਰੱਕੀ ਨਹੀਂ ਕਰ ਪਾਉਂਦਾ । ਤੁਸੀਂ ਵੀ ਸੁਣੋ ਪੰਜਾਬ ਦੇ ਮਾਨ ਗੁਰਦਾਸ ਮਾਨ ਦਾ ਲੋਕਾਂ ਨੂੰ ਨਸੀਹਤ ਦਿੰਦਾ ਇਹ ਵੀਡੀਓ ।