ਜੀਟੀਸੀ ਪੰਜਾਬੀ ਯੂ.ਕੇ. ਹੁਣ ਪੂਰੇ ਯੁਨਾਈਟਿਡ ਕਿੰਗਡਮ ‘ਚ SKY 770 ‘ਤੇ ਉਪਲਬਧ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਲਈ ਜੀਟੀਸੀ ਪੰਜਾਬੀ ਖ਼ਬਰਾਂ ਅਤੇ ਮਨੋਰੰਜਨ ਦੇ ਖੇਤਰ ‘ਚ ਆ ਚੁੱਕਿਆ ਹੈ ਅਤੇ ਹੁਣ ਤੱਕ ਜੀਟੀਸੀ ਪੰਜਾਬੀ ਕਈ ਪਲੇਟਫਾਰਮਾਂ ਤੇ ਉਪਲਬਧ ਹੈ। ਹੁਣ GTC PUNJABI UK ਨੂੰ ਤੁਸੀਂ ਪੂਰੇ ਯੂ.ਕੇ. ‘ਚ ਸਕਾਈ 770 ‘ਤੇ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੀਟੀਸੀ ਪੰਜਾਬੀ 1 ਫਰਵਰੀ ਨੂੰ DD FREEDISH MPEG-2 ਬਾਕਸਾਂ 'ਤੇ ਲਾਂਚ ਹੋਇਆ ਸੀ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਲਈ ਜੀਟੀਸੀ ਪੰਜਾਬੀ ਖ਼ਬਰਾਂ ਅਤੇ ਮਨੋਰੰਜਨ ਦੇ ਖੇਤਰ ‘ਚ ਆ ਚੁੱਕਿਆ ਹੈ ਅਤੇ ਹੁਣ ਤੱਕ ਜੀਟੀਸੀ ਪੰਜਾਬੀ ਕਈ ਪਲੇਟਫਾਰਮਾਂ ਤੇ ਉਪਲਬਧ ਹੈ। ਹੁਣ GTC PUNJABI UK ਨੂੰ ਤੁਸੀਂ ਪੂਰੇ ਯੂ.ਕੇ. ‘ਚ ਸਕਾਈ 770 ‘ਤੇ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੀਟੀਸੀ ਪੰਜਾਬੀ 1 ਫਰਵਰੀ ਨੂੰ DD FREEDISH MPEG-2 ਬਾਕਸਾਂ 'ਤੇ ਲਾਂਚ ਹੋਇਆ ਸੀ। ਇਸ ਤੋਂ ਇਲਾਵਾ ਜੀਟੀਸੀ ਪੰਜਾਬੀ ਨੀਓ ਤੇ ਜੀਓ ਟੀਵੀ ਤੇ ਵੀ ਉਪਲਬਧ ਹੈ। ਇਹੀ ਨਹੀਂ ਜੀਟੀਸੀ ਪੰਜਾਬੀ SWIFT ਟੀਵੀ ਅਤੇ FREE TV PLUS ਤੇ ਪਹਿਲਾਂ ਤੋਂ ਹੀ ਉਪਲਬਧ ਹੈ। ਤੁਸੀਂ ਜੀਟੀਸੀ ਪੰਜਾਬੀ ਤੇ ਨਵੇਂ ਨਵੇਂ ਪ੍ਰੋਗਰਾਮ, ਖ਼ਬਰਾਂ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਸਿਰਫ਼ ਭਾਰਤ ਹੀ ਨਹੀਂ, ਬਲਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ‘ਚ ਵੇਖ ਸਕਦੇ ਹੋ । ਜੀਟੀਸੀ ਪੰਜਾਬ ਸਮਾਰਟ ਟੀਵੀ, ਮੋਬਾਈਲ, ਵੈੱਬ ਅਤੇ STV ‘ਤੇ ਵੀ ਮੁਹੱਈਆ ਹੈ।
ਜੀਟੀਸੀ ਪੰਜਾਬੀ ਦਾ ਮਕਸਦ ਲੋਕਾਂ ਤੱਕ ਖ਼ਬਰਾਂ ਤੇ ਮਨੋਰੰਜਨ ਪਹੁੰਚਾਉਣਾ ਹੀ ਨਹੀਂ, ਬਲਕਿ ਪੰਜਾਬ ਦੇ ਛਿਪੇ ਹੋਏ ਟੈਲੇਂਟ ਨੂੰ ਸਾਹਮਣੇ ਲਿਆਉਣਾ ਹੈ।ਜਿਨ੍ਹਾਂ ਨੂੰ ਜੀਟੀਸੀ ਪੰਜਾਬੀ ਦੇਸ਼ ਦੁਨੀਆ ਤੱਕ ਪਹੁੰਚਾਏਗਾ । ਜੀਟੀਸੀ ਪੰਜਾਬੀ ‘ਤੇ ਜਿੱਥੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ, ਉੱਥੇ ਹੀ ਦੇਸ਼ ਦੁਨੀਆ ਦੀਆਂ ਤਰੋਤਾਜ਼ਾ ਖ਼ਬਰਾਂ ਤੁਹਾਡੇ ਤੱਕ ਲਿਆਂਦੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਜੀਟੀਸੀ ਗੁਰਮਤ ਦੇ ਜ਼ਰੀਏ ਤੁਸੀਂ ਗੁਰਬਾਣੀ ਤੇ ਸ਼ਬਦ ਕੀਰਤਨ ਦੇ ਨਾਲ-ਨਾਲ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਹੈ।