ਗੋਲਡਨ ਸਟਾਰ ਮਲਕੀਤ ਸਿੰਘ ਨੇ ਚੰਨ ਗੁਰਾਇਆ ਵਾਲੇ ਦੇ ਨਾਲ ਸਾਂਝਾ ਕੀਤਾ ਪੁਰਾਣਾ ਵੀਡੀਓ, ਚੰਨ ਗੁਰਾਇਆ ਵਾਲੇ ਨੂੰ ਦਿੱਤੀ ਸ਼ਰਧਾਂਜਲੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਚੰਨ ਗੁਰਾਇਆ ਵਾਲਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਮਲਕੀਤ ਸਿੰਘ ਨੇ ਵੀ ਉਨ੍ਹਾਂ ਦਾ ਲਿਖਿਆ ਗੀਤ ‘ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ’ ਗਾਇਆ ਸੀ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਚੰਨ ਗੁਰਾਇਆ ਵਾਲਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਮਲਕੀਤ ਸਿੰਘ ਨੇ ਵੀ ਉਨ੍ਹਾਂ ਦਾ ਲਿਖਿਆ ਗੀਤ ‘ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ’ ਗਾਇਆ ਸੀ। ਇਹ ਗੀਤ ਉਸ ਵੇਲੇ ਸੁਪਰਹਿੱਟ ਗੀਤ ਸਾਬਿਤ ਹੋਇਆ ਸੀ ਅਤੇ ਵਿਸ਼ਵ ਪੱਧਰ ‘ਤੇ ਇਸ ਗੀਤ ਮਕਬੂਲ ਹੋਇਆ ਸੀ ।

ਗਾਇਕ ਮਲਕੀਤ ਸਿੰਘ ਨੇ ਹੁਣ ਮਰਹੂਮ ਚੰਨ ਗੁਰਾਇਆ ਵਾਲਾ ਦੇ ਨਾਲ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮੇਰੇ ਬਹੁਤ ਹੀ ਅਜੀਜ਼ ਮਿੱਤਰ ਚੰਨ ਗੁਰਾਇਆ ਵਾਲਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।ਉਨ੍ਹਾਂ ਨੇ ਮੇਰੇ ਲਈ ਪ੍ਰਸਿੱਧ ਗੀਤ ‘ਮਾਂ’ ਲਿਖਿਆ ਸੀ ਜੋ ਕਿ ਵਿਸ਼ਵ ਪੱਧਰ ‘ਤੇ ਮਸ਼ਹੂਰ ਹੋਇਆ ਸੀ ।

ਵਾਹਿਗੁਰੂ ਜੀ ਮਿਹਰ ਕਰਨ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ’। ਇਸ ਵੀਡੀਓ ‘ਚ ਗਾਇਕ ਚੰਨ ਗੁਰਾਇਆ ਵਾਲਾ ਦੇ ਨਾਲ ਮੁਲਾਕਾਤ ‘ਤੇ ਮਾਂ ਗੀਤ ਦੇ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਚੰਨ ਗੁਰਾਇਆ ਨੇ ਲਿਖੇ ਕਈ ਹਿੱਟ ਗੀਤ
ਚੰਨ ਗੁਰਾਇਆ ਨੇ ਕਈ ਹਿੱਟ ਗੀਤ ਲਿਖੇ ਹਨ । ਕੁਲਦੀਪ ਮਾਣਕ, ਪ੍ਰਕਾਸ਼ ਕੌਰ ਸਣੇ ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਬਲਬੀਰੋ ਭਾਬੀ’ ਫ਼ਿਲਮ ਵੀ ਬਣਾਈ ਸੀ।