ਗੋਲਡਨ ਸਟਾਰ ਮਲਕੀਤ ਸਿੰਘ ਪਹੁੰਚੇ ਬੀਐੱਸਐੱਫ ਹੈੱਡਕੁਆਰਟਰ, ਅਧਿਕਾਰੀਆਂ ਨੇ ਕੀਤਾ ਭਰਵਾਂ ਸੁਆਗਤ
ਮਲਕੀਤ ਸਿੰਘ ਇਨ੍ਹੀਂ ਦਿਨੀਂ ਇੱਕ ਹਫਤੇ ਦੇ ਵਾਸਤੇ ਪੰਜਾਬ ‘ਚ ਆਏ ਹੋਏ ਹਨ । ਇਸ ਦੌਰਾਨ ਉਨ੍ਹਾਂ ਨੇ ਜਿੱਥੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਉੱਥੇ ਹੀ ਹੁਣ ਉਹ ਬੀਐੱਸਐੱਫ ਹੈੱਡਕੁਆਟਰ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਵਾਹਘਾ ਬਾਰਡਰ ‘ਤੇ ਵੀ ਪਹੁੰਚੇ ।
ਮਲਕੀਤ ਸਿੰਘ (Golden Star Malkit Singh) ਇਨ੍ਹੀਂ ਦਿਨੀਂ ਇੱਕ ਹਫਤੇ ਦੇ ਵਾਸਤੇ ਪੰਜਾਬ ‘ਚ ਆਏ ਹੋਏ ਹਨ । ਇਸ ਦੌਰਾਨ ਉਨ੍ਹਾਂ ਨੇ ਜਿੱਥੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਉੱਥੇ ਹੀ ਹੁਣ ਉਹ ਬੀਐੱਸਐੱਫ ਹੈੱਡਕੁਆਟਰ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਵਾਹਘਾ ਬਾਰਡਰ ‘ਤੇ ਵੀ ਪਹੁੰਚੇ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ।

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਕੀਤ ਸਿੰਘ ਦਾ ਅਧਿਕਾਰੀਆਂ ਦੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਹੈ। ਜਿਸ ਦੇ ਲਈ ਗਾਇਕ ਦੇ ਵੱਲੋਂ ਅਧਿਕਾਰੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਹੈ।
_b169ce846fad285c452f3ed7e4122de2_1280X720.webp)
ਮਲਕੀਤ ਸਿੰਘ ਦਾ ਵਰਕ ਫ੍ਰੰਟ
ਮਲਕੀਤ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।

ਜਿਸ ‘ਚ ਗੁੜ ਨਾਲੋਂ ਇਸ਼ਕ ਮਿੱਠਾ, ਤੂਤਕ ਤੂਤਕ ਤੂਤਕ ਤੂਤੀਆਂ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ, ਕਾਲੀ ਐਨਕ ਨਾ ਲਾਇਆ ਕਰ ਸਣੇ ਕਈ ਹਿੱਟ ਗੀਤ ਗਾਏ ਹਨ।ਮਲਕੀਤ ਸਿੰਘ ਜਲਦ ਹੀ ਆਪਣੀ ਫ਼ਿਲਮ ਦੇ ਨਾਲ ਵੀ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਹ ਫ਼ਿਲਮ ਵਿਸਾਖੀ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ । ਜਿਸ ਦੀ ਜਾਣਕਾਰੀ ਮਲਕੀਤ ਸਿੰਘ ਨੇ ਖੁਦ ਮੀਡੀਆ ਨੂੰ ਦਿੱਤੀ ਹੈ।