ਮਿਸ ਪੂਜਾ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ ਇਸ ਕੁੜੀ ਦੀ ਆਵਾਜ਼, ਮਿਸ ਪੂਜਾ ਨੇ ਵੀ ਕੀਤੀ ਤਾਰੀਫ
ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਦੇ ਨਾਂਅ ਇੰਡਸਟਰੀ ‘ਚ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਦਰਜ ਹੈ। ਇਨ੍ਹੀਂ ਦਿਨੀਂ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਆਵਾਜ਼ ਮਿਸ ਪੂਜਾ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ। ਇਸ ਕੁੜੀ ਦੇ ਵੀਡੀਓ ਨੂੰ ਖੁਦ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਦੇ ਨਾਂਅ ਇੰਡਸਟਰੀ ‘ਚ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਦਰਜ ਹੈ। ਇਨ੍ਹੀਂ ਦਿਨੀਂ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਆਵਾਜ਼ ਮਿਸ ਪੂਜਾ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ। ਇਸ ਕੁੜੀ ਦੇ ਵੀਡੀਓ ਨੂੰ ਖੁਦ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਕੁੜੀ ਮਿਸ ਪੂਜਾ ਦਾ ਮਸ਼ਹੂਰ ਗੀਤ ‘ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ’ ਗਾ ਰਹੀ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ।
ਮਿਸ ਪੂਜਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਬਹੁਤ ਖੂਬ ਕੁੜੀਏ, ਵਾਹਿਗੁਰੂ ਤਰੱਕੀਆਂ ਬਖਸ਼ੇ”। ਇਸ ਕੁੜੀ ਦਾ ਰਾਣਾ ਨਾਂਅ ਤੇ ਇੰਸਟਾਗ੍ਰਾਮ ਅਕਾਊਂਟ ਹੈ। ਜਿਸ ਤੇ ਉਸ ਦੇ ਬਹੁਤ ਸਾਰੇ ਵੀਡੀਓ ਮੌਜੂਦ ਹਨ । ਬੀਤੇ ਦਿਨੀਂ ਪਟਿਆਲਾ ਦੇ ਇੱਕ ਮੁੰਡੇ ਦਾ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਖ਼ਾਨ ਸਾਬ ਦੇ ਸਾਹਮਣੇ ਗੀਤ ਗਾਇਆ ਸੀ ਅਤੇ ਮਿੰਟਾਂ ‘ਚ ਉਸ ਦਾ ਵੀਡੀਓ ਵਾਇਰਲ ਹੋ ਗਿਆ ਸੀ । ਖ਼ਾਨ ਸਾਬ ਨੇ ਉਸ ਦੀ ਗਾਇਕੀ ਦੀ ਵੀ ਬਹੁਤ ਤਾਰੀਫ਼ ਕੀਤੀ ਸੀ ।
ਮਿਸ ਪੂਜਾ ਦਾ ਵਰਕ ਫ੍ਰੰਟ
ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਮਿਸ ਪੂਜਾ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ। ਇਨ੍ਹੀਂ ਦਿਨੀਂ ਉਹ ਵਿਦੇਸ਼ ‘ਚ ਸੈਟਲ ਹਨ।