R Nait ਨੂੰ ਮਿਲ ਕੇ ਇਸ ਕੁੜੀ ਨੂੰ ਯਾਦ ਆਇਆ ਆਪਣਾ ਭਰਾ, ਕੁੜੀ ਹੋਈ ਭਾਵੁਕ, ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਗਾਇਕ ਆਰ ਨੇਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਆਰ ਨੇਤ ਕਿਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਆਰ ਨੇਤ ਨੂੰ ਸਟੇਜ ‘ਤੇ ਮਿਲਣ ਦੇ ਲਈ ਇੱਕ ਕੁੜੀ ਆਉਂਦੀ ਹੈ ਅਤੇ ਆਰ ਨੇਤ ਨੂੰ ਵੇਖ ਕੇ ਰੋਣ ਲੱਗ ਪੈਂਦੀ ਹੈ।

By  Shaminder Kaur Kaler April 25th 2026 01:08 PM

ਗਾਇਕ ਆਰ ਨੇਤ (R Nait) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਆਰ ਨੇਤ ਕਿਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ   ਆਰ ਨੇਤ ਨੂੰ ਸਟੇਜ ‘ਤੇ ਮਿਲਣ ਦੇ ਲਈ ਇੱਕ ਕੁੜੀ ਆਉਂਦੀ ਹੈ ਅਤੇ ਆਰ ਨੇਤ ਨੂੰ ਵੇਖ ਕੇ ਰੋਣ ਲੱਗ ਪੈਂਦੀ ਹੈ। ਜਿਸ ‘ਤੇ ਆਰ ਨੇਤ ਉਸ ਨੂੰ ਰੋਣ ਦਾ ਕਾਰਨ ਪੁੱਛਦੇ ਹਨ ਤਾਂ ਕੁੜੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਭਰਾ ਦੀ ਯਾਦ ਆ ਗਈ ਸੀ ।


ਜਿਸ ਤੋਂ ਬਾਅਦ ਆਰ ਨੇਤ ਕਹਿੰਦੇ ਹਨ ਕਿ ਮੈਂ ਤੇਰਾ ਭਰਾ ਹਾਂ ਅਤੇ ਅੱਜ ਤੋਂ ਬਾਅਦ ਖੁਸ਼ ਰਹਿਣਾ ਹੈ ਅਤੇ ਮੈਂ ਤੇਰੇ ਵਿਆਹ ‘ਤੇ ਵੀ ਜ਼ਰੂਰ ਆਊਂਗਾ।ਇਸ ਤੋਂ ਬਾਅਦ ਇਹ ਕੁੜੀ ਆਰ ਨੇਤ ਨੂੰ ਇੱਕ ਤਸਵੀਰ ਵੀ ਭੇਂਟ ਕਰਦੀ ਹੈ ਅਤੇ ਫਿਰ ਆਰ ਨੇਤ ਨੂੰ ਗਾਣਾ ਵੀ ਗਾ ਕੇ ਸੁਣਾਉਂਦੀ ਹੈ। ਇਸ ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ਜਦੋਂਕਿ ਕਈਆਂ ਨੇ ਆਰ ਨੇਤ ਦੇ ਸੁਭਾਅ ਦੀ ਤਾਰੀਫ ਕੀਤੀ ਹੈ।

 

ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮਿਰਜ਼ਾਪੁਰ’, ‘ਗਿੱਧਾ’, ‘ਐਨਕਾਂ’, ‘ਆਦਤ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।  

© Copyright Galactic Television & Communications Pvt. Ltd. 2026. All rights reserved.