ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਗਿੱਪੀ ਗਰੇਵਾਲ ਨੇ ਯਾਦ ਕਰਦੇ ਹੋਏ ਵੀਡੀਓ ਕੀਤਾ ਸਾਂਝਾ

ਗਿੱਪੀ ਗਰੇਵਾਲ ਨੇ ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ । ਇਸ ਮੌਕੇ ‘ਤੇ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ‘ਚ ਜਸਵਿੰਦਰ ਭੱਲਾ ਮੱਠੀ ਖਾ ਰਹੇ ਹਨ। ਪਰ ਇੱਕ ਬਿਸਕੁਟ ਉਨ੍ਹਾਂ ਨੇ ਆਪਣੇ ਹੱਥ ‘ਚ ਛਿਪਾ ਰੱਖਿਆ ਹੁੰਦਾ ਹੈ।

By  Shaminder Kaur Kaler May 4th 2026 07:00 PM

ਗਿੱਪੀ ਗਰੇਵਾਲ ਨੇ ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ । ਇਸ ਮੌਕੇ ‘ਤੇ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ‘ਚ ਜਸਵਿੰਦਰ ਭੱਲਾ ਮੱਠੀ ਖਾ ਰਹੇ ਹਨ। ਪਰ ਇੱਕ ਬਿਸਕੁਟ ਉਨ੍ਹਾਂ ਨੇ ਆਪਣੇ ਹੱਥ ‘ਚ ਛਿਪਾ ਰੱਖਿਆ ਹੁੰਦਾ ਹੈ। ਜਿਸ ‘ਤੇ ਗਿੱਪੀ ਗਰੇਵਾਲ ਉਨ੍ਹਾਂ ਨਾਲ ਨਰਾਜ਼ਗੀ ਜਤਾਉਂਦੇ ਹੋਏ ਛਿਪਾਇਆ ਹੋਇਆ ਬਿਸਕੁਟ ਕੱਢਵਾਉਂਦੇ ਹਨ। ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।


ਜਸਵਿੰਦਰ ਭੱਲਾ ਨੇ ਕੀਤੀਆਂ ਕਈ ਫ਼ਿਲਮਾਂ 

ਜਸਵਿੰਦਰ ਭੱਲਾ ਦੇ ਨਾਲ ਗਿੱਪੀ ਗਰੇਵਾਲ ਦੇ ਨਾਲ ਕਈ ਫ਼ਿਲਮਾਂ ਕੀਤੀਆਂ ਸਨ ਅਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫ਼ਿਲਮ ‘ਚ ਵੀ ਜਸਵਿੰਦਰ ਭੱਲਾ ਨੂੰ ਏਆਈ ਦੇ ਜ਼ਰੀਏ ਲਿਆ ਗਿਆ ਹੈ। ਜਸਵਿੰਦਰ ਭੱਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਯਾਦ ‘ਚ  ਚੌਕ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਮੌਕੇ ‘ਤੇ ਜਸਵਿੰਦਰ ਭੱਲਾ ਦਾ ਸਾਰਾ ਪਰਿਵਾਰ ਵੀ ਮੌਜੂਦ ਰਿਹਾ ।

ਜਸਵਿੰਦਰ ਭੱਲਾ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਵੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਹਨ। ਜਸਵਿੰਦਰ ਭੱਲਾ ਨੇ ਮਹੌਲ ਠੀਕ ਹੈ,ਰੰਗੀਲੇ, ਡੈਡੀ ਕੂਲ ਮੁੰਡੇ ਫੂਲ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਛਣਕਾਟਾ ਸੀਰੀਜ਼ ਦੇ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ ਹੈ।

© Copyright Galactic Television & Communications Pvt. Ltd. 2026. All rights reserved.