ਗਿੱਪੀ ਗਰੇਵਾਲ ਨੇ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਦਿੱਤੇ ਰਿਐਕਸ਼ਨ

ਗਿੱਪੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਹ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਅਕਸਰ ਗੱਲਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਦਿਖਾਈ ਦੇ ਰਹੇ ਹਨ।

By  Shaminder Kaur Kaler June 8th 2026 06:14 PM

ਗਿੱਪੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਹ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਅਕਸਰ ਗੱਲਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਦਿਖਾਈ ਦੇ ਰਹੇ ਹਨ।

ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ। ਜਿਨ੍ਹਾਂ ‘ਚ ਉਹ ਆਪਣੀ ਪਤਨੀ ਦੇ ਨਾਲ ਵੱਖ ਵੱਖ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਸ ਜੋੜੀ ਦੀਆਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। 

ਪਤਨੀ ਨੂੰ ਮੰਨਦੇ ਹਨ ਲੱਕੀ ਚਾਰਮ 

ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਖੁਦ ਦੇ ਲਈ ਲੱਕੀ ਚਾਰਮ ਮੰਨਦੇ ਹਨ।ਕਿਉਂਕਿ ਜਦੋਂ ਤੋਂ ਰਵਨੀਤ ਗਰੇਵਾਲ ਉਨ੍ਹਾਂ ਦੀ ਜ਼ਿੰਦਗੀ ‘ਚ ਆਏ ਹਨ। ਉਸ ਤੋਂ ਬਾਅਦ ਹੀ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜੀ ਹੈ।

ਰਵਨੀਤ ਗਰੇਵਾਲ ਦਾ ਗਿੱਪੀ ਗਰੇਵਾਲ ਦੇ ਕਰੀਅਰ ‘ਚ ਵੱਡਾ ਯੋਗਦਾਨ ਰਿਹਾ ਹੈ ਅਤੇ ਦੋਵਾਂ ਨੇ ਕੈਨੇਡਾ ‘ਚ ਮਿਹਨਤ ਕੀਤੀ ਹੈ । ਦੋਵਾਂ ਨੇ ਲੰਮੀਆਂ ਸ਼ਿਫਟਾਂ ‘ਚ ਕੰਮ ਕੀਤਾ ਅਤੇ ਅੱਜ ਇਸੇ ਮਿਹਨਤ ਦੀ ਬਦੌਲਤ ਅੱਜ ਗਰੇਵਾਲ ਪਰਿਵਾਰ ਦੇ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ। 

© Copyright Galactic Television & Communications Pvt. Ltd. 2026. All rights reserved.