ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ
ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਆਪਣੀ ਪਤਨੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।
ਗਿੱਪੀ ਗਰੇਵਾਲ (Gippy Grewal) ਨੇ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਆਪਣੀ ਪਤਨੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਬੀਤੇ ਦਿਨ ਗਾਇਕ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਿਹਾ ਸੀ ਅਤੇ ਇਹ ਇਸੇ ਦੌਰਾਨ ਦਾ ਵੀਡੀਓ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਸਾਹਾਂ ਵਰਗੀਏ ਗੀਤ ਦੇ ਨਾਲ ਬਣਾਇਆ ਹੈ।

ਫੈਨਸ ਨੇ ਦਿੱਤੇ ਰਿਐਕਸ਼ਨ
ਗਿੱਪੀ ਗਰੇਵਾਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।ਫੈਨਸ ਨੂੰ ਜੋੜੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਪਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਚੋਂ ਹਨ ।
ਦੋਵਾਂ ਦੀ ਮੁਲਾਕਾਤ ਚੰਡੀਗੜ੍ਹ ‘ਚ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਵਿਆਹ ਵੇਲੇ ਦੋਵਾਂ ਦੀ ਉਮਰ ਵੀ ਬਹੁਤ ਘੱਟ ਸੀ।ਇਸ ਦਾ ਖੁਲਾਸਾ ਗਿੱਪੀ ਗਰੇਵਾਲ ਨੇ ਇੱਕ ਪੌਡਕਾਸਟ ਦੇ ਦੌਰਾਨ ਕੁਝ ਸਮਾਂ ਪਹਿਲਾਂ ਕੀਤਾ ਸੀ।ਇਸ ਜੋੜੀ ਦੇ ਤਿੰਨ ਬੱਚੇ ਹਨ । ਏਕਮ ਗਰੇਵਾਲ, ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ। ਤਿੰਨਾਂ ਪੁੱਤਰਾਂ ਚੋਂ ਵੱਡਾ ਏਕਮ ਗਰੇਵਾਲ ਜਲਦ ਹੀ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲਾ ਹੈ। ਜਿਸ ਦਾ ਬੀਤੇ ਦਿਨੀਂ ਟੀਜ਼ਰ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ।