ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਵਿਆਹ ਕਰਤਾਰੇ ਦਾ’ ਟੀਜ਼ਰ ਹੋਇਆ ਜਾਰੀ
ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਵਿਆਹ ਕਰਤਾਰੇ ਦਾ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਫ਼ਿਲਮ ਦੇ ਟੀਜ਼ਰ ‘ਚ ਗਿੱਪੀ ਗਰੇਵਾਲ ਨੂੰ ਇੱਕ ਪੁਲਿਸ ਮੁਲਾਜ਼ਮ ਤੇ ਤੌਰ ‘ਤੇ ਦਿਖਾਇਆ ਗਿਆ ਹੈ।ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੇ ਆਲੇ ਦੁਆਲੇ ਘੁੰਮਦੀ ਹੈ।
ਗਿੱਪੀ ਗਰੇਵਾਲ (Gippy Grewal) ਤੇ ਨਿਮਰਤ ਖਹਿਰਾ (Nimrat khaira) ਦੀ ਫ਼ਿਲਮ ‘ਵਿਆਹ ਕਰਤਾਰੇ ਦਾ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਫ਼ਿਲਮ ਦੇ ਟੀਜ਼ਰ ‘ਚ ਗਿੱਪੀ ਗਰੇਵਾਲ ਨੂੰ ਇੱਕ ਪੁਲਿਸ ਮੁਲਾਜ਼ਮ ਤੇ ਤੌਰ ‘ਤੇ ਦਿਖਾਇਆ ਗਿਆ ਹੈ।ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ‘ਚ ਗਿੱਪੀ ਗਰੇਵਾਲ ਨੇ ਕਰਤਾਰੇ ਦੀ ਭੂਮਿਕਾ ਨਿਭਾਈ ਹੈ। ਜਿਸ ਨੂੰ ਵਿਆਹ ਕਰਵਾਉੇਣ ਦੇ ਲਈ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਜਿਸ ‘ਚ ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਨਿਮਰਤ ਖਹਿਰਾ ਤੇ ਗਿੱਪੀ ਗਰੇਵਾਲ ਨਜ਼ਰ ਆਉਣਗੇ।
_5baca35eb9c810702fe1dcad2d87af32_1280X720.webp)
ਫ਼ਿਲਮ ਦੀ ਕਹਾਣੀ ਤੇ ਡਾਇਲੌਗ ਚੰਚਲ ਡਾਬਰਾ ਨੇ ਲਿਖੇ ਹਨ ਅਤੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਸਮੀਪ ਕੰਗ ਨੇ। ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਤੋਂ ਇਲਾਵਾ ਪ੍ਰਿੰਸ ਕੰਵਲਜੀਤ, ਰੁਪਿੰਦਰ ਰੂਪੀ, ਗੁਰਪ੍ਰੀਤ ਘੁੱਗੀ ਸਣੇ ਹੋਰ ਕਈ ਕਲਾਕਾਰ ਪਹੁੰਚਣਗੇ ।ਟੀਜ਼ਰ ਕਾਫੀ ਦਿਲਚਸਪ ਹੈ, ਜਿਸ ‘ਚ ਗਿੱਪੀ ਗਰੇਵਾਲ ਦੇ ਕਿਰਦਾਰ ਨੂੰ ਸਿੱਧੇ ਸਾਦੇ ਸ਼ਖਸ ਦੇ ਰੂਪ ‘ਚ ਦਿਖਾਇਆ ਗਿਆ ਹੈ।

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਕਈ ਬਿਹਤਰੀਨ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ।