“ਕੈਰੀ ਆਨ ਜੱਟਾ-4’” ਦੀ ਪ੍ਰਮੋਸ਼ਨ ਦੇ ਦੌਰਾਨ ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਨੇ ਕੀਤੀ ਸੀਐੱਮ ਭਗਵੰਤ ਮਾਨ ਦੇ ਨਾਲ ਮੁਲਾਕਾਤ

ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਤੇ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ “ਕੈਰੀ ਆਨ ਜੱਟਾ-4” ਦੀ ਪ੍ਰਮੋਸ਼ਨ ਕਰ ਰਹੇ ਹਨ । ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸਟਾਰ ਕਾਸਟ ਦੇ ਵੱਲੋਂ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਫ਼ਿਲਮ ਦੇ ਮੁੱਖ ਕਲਾਕਾਰਾਂ ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ।

By  Shaminder Kaur Kaler June 12th 2026 12:30 PM

ਗਿੱਪੀ ਗਰੇਵਾਲ,(Gippy Grewal) ਬਿੰਨੂ ਢਿੱਲੋਂ ਤੇ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ “ਕੈਰੀ ਆਨ ਜੱਟਾ-4” ਦੀ ਪ੍ਰਮੋਸ਼ਨ ਕਰ ਰਹੇ ਹਨ । ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸਟਾਰ ਕਾਸਟ ਦੇ ਵੱਲੋਂ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਫ਼ਿਲਮ ਦੇ ਮੁੱਖ ਕਲਾਕਾਰਾਂ ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ।


ਜਿਸ ਦੀਆਂ ਦੋ ਤਸਵੀਰਾਂ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ‘ਕੈਰੀ ਆਨ ਜੱਟਾ ੪’ ੨੬ ਜੂਨ ਨੂੰ”। ਫੈਨਸ ਦੇ ਵੱਲੋਂ ਵੀ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਦੱਸ ਦਈਏ ਕਿ ਇਹ ਫ਼ਿਲਮ ਛੱਬੀ ਜੂਨ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਕਲਾਕਾਰ ਜ਼ੋਰ ਸ਼ੋਰ ਦੇ ਨਾਲ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ।ਇਸ ਤੋਂ ਪਹਿਲਾਂ ਵੀ ਕੈਰੀ ਆਨ ਜੱਟਾ ਦੇ ਹੋਰਨਾਂ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਇਸ ਵਾਰ ਸਰਗੁਨ ਮਹਿਤਾ ਗਿੱਪੀ ਗਰੇਵਾਲ ਦੇ ਨਾਲ ਮੁੱਖ ਕਿਰਦਾਰ ‘ਚ ਨਜ਼ਰ ਆਏਗੀ ।ਇਸ ਤੋਂ ਪਹਿਲਾਂ ਮਾਹੀ ਗਿੱਲ ਸਭ ਤੋਂ ਪਹਿਲੇ ਭਾਗ ‘ਚ ਦਿਖਾਈ ਦਿੱਤੇ ਸਨ। 

© Copyright Galactic Television & Communications Pvt. Ltd. 2026. All rights reserved.