ਗੀਤਾ ਜ਼ੈਲਦਾਰ ਆਪਣੇ ਪਿੰਡ ‘ਚ ਗੇੜੀ ‘ਤੇ ਨਿਕਲੇ, ਵੀਡੀਓ ਕੀਤਾ ਸਾਂਝਾ

ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਐਕਟਿਵਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮੇਰੀ ਗ੍ਰੇ ਐਕਟਿਵਾ ਦਾ ਇੱਕ ਦਿਨ ਖੜ੍ਹ ਗਿਆ ਹੈਂਡਲ ਫੜ੍ਹ ਕੇ”। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

By  Shaminder Kaur Kaler March 24th 2026 05:58 PM

ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਐਕਟਿਵਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮੇਰੀ ਗ੍ਰੇ ਐਕਟਿਵਾ ਦਾ ਇੱਕ ਦਿਨ ਖੜ੍ਹ ਗਿਆ ਹੈਂਡਲ ਫੜ੍ਹ ਕੇ”। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਵੀਡੀਓ ‘ਤੇ ਇਕ ਫੈਨ ਨੇ ਲਿਖਿਆ ‘ਮੁੰਡੇ ਪਿੱਛੇ ਕੰਮ ਕਰ ਰਹੇ ਹਨ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਐਂਡ ਭਾਜੀ’।ਇਸ ਤੋਂ ਇਲਾਵਾ ਹੋਰ ਵੀ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਗੀਤਾ ਜ਼ੈਲਦਾਰ ਦਾ ਵਰਕ ਫ੍ਰੰਟ 

ਗੀਤਾ ਜ਼ੈਲਦਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਜਲਦ ਹੀ ਉਹ ਆਪਣੇ ਨਵੇਂ ਗੀਤਾਂ ਦੇ ਨਾਲ ਸਰੋੋਤਿਆਂ ‘ਚ ਹਾਜ਼ਰੀ ਲਵਾਉਣਗੇ ।

ਗੀਤਾ ਜ਼ੈਲਦਾਰ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਚੱਲਦੀ ਏ ਹਾਰਟ ਬੀਟ ਮੇਰੀ’, ‘ਚਿੱਟੇ ਸੂਟ ‘ਤੇ ਦਾਗ ਪੈ ਗਏ’ ਸਣੇ ਕਈ ਹਿੱਟ ਗੀਤ ਗਾਏ ਹਨ । ਕੁਝ ਸਮਾਂ ਪਹਿਲਾਂ ਮਿਸ ਪੂਜਾ ਦੇ ਨਾਲ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

© Copyright Galactic Television & Communications Pvt. Ltd. 2026. All rights reserved.