ਗੀਤਾ ਜ਼ੈਲਦਾਰ ਨੇ ਦੁਕਾਨਦਾਰ ਤੋਂ ਮੰਗੀ ਮੁਆਫ਼ੀ, ਕੱਪੜਾ ਵਾਪਸ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ
ਗੀਤਾ ਜ਼ੈਲਦਾਰ ਦੇ ਵੱਲੋਂ ਫਗਵਾੜਾ ‘ਚ ਇੱਕ ਦੁਕਾਨਦਾਰ ਦੇ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਵਿਵਾਦ ਨੂੰ ਵੱਧਦੇ ਵੇਖ ਕੇ ਗਾਇਕ ਨੇ ਮੁਆਫ਼ੀ ਮੰਗ ਲਈ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚ ਕੇ ਗਾਇਕ ਨੇ ਮੁਆਫ਼ੀ ਮੰਗ ਲਈ ਹੈ । ਜਿਸ ਤੋਂ ਬਾਅਦ ਗਾਇਕ ਦੇ ਨਾਲ ਉਨ੍ਹਾਂ ਦੇ ਸਾਰੇ ਮਤਭੇਦ ਖਤਮ ਹੋ ਚੁੱਕੇ ਹਨ ।
ਗੀਤਾ ਜ਼ੈਲਦਾਰ (Geeta Zaildar) ਦੇ ਵੱਲੋਂ ਫਗਵਾੜਾ ‘ਚ ਇੱਕ ਦੁਕਾਨਦਾਰ ਦੇ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਵਿਵਾਦ ਨੂੰ ਵੱਧਦੇ ਵੇਖ ਕੇ ਗਾਇਕ ਨੇ ਮੁਆਫ਼ੀ ਮੰਗ ਲਈ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚ ਕੇ ਗਾਇਕ ਨੇ ਮੁਆਫ਼ੀ ਮੰਗ ਲਈ ਹੈ । ਜਿਸ ਤੋਂ ਬਾਅਦ ਗਾਇਕ ਦੇ ਨਾਲ ਉਨ੍ਹਾਂ ਦੇ ਸਾਰੇ ਮਤਭੇਦ ਖਤਮ ਹੋ ਚੁੱਕੇ ਹਨ । ਦੁਕਾਨਦਾਰ ਨੇ ਇਲਜ਼ਾਮ ਲਗਾਏ ਸਨ ਕਿ ਗਾਇਕ ਨੇ ਉਸ ‘ਤੇ ਆਪਣੇ ਬਾਊਂਸਰਾਂ ਦੇ ਨਾਲ ਹਮਲਾ ਕੀਤਾ ਸੀ ।
_11f04ce0db77eb88d59aba92e577a8f8_1280X720.webp)
ਜਿਸ ਤੋਂ ਬਾਅਦ ਗਾਇਕ ਦੇ ਖਿਲਾਫ ਦੁਕਾਨਦਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਦੁਕਾਨਦਾਰ ਦਾ ਕਹਿਣਾ ਹੈ ਕਿ ਜੋ ਵੀ ਕੁਝ ਹੋਇਆ ਤੈਸ਼ ‘ਚ ਆ ਕੇ ਹੋਇਆ ਸੀ ਅਤੇ ਹੁਣ ਗਾਇਕ ਨੇ ਇਸ ਸਭ ਦੇ ਲਈ ਮੁਆਫ਼ੀ ਮੰਗ ਲਈ ਹੈ।
ਕਿਸ ਗੱਲੋਂ ਸ਼ੁਰੂ ਹੋਇਆ ਸੀ ਵਿਵਾਦ
ਲਾਡੀ ਦੀ ਹੱਟੀ ਦੇ ਮਾਲਕ ਨੇ ਦੱਸਿਆ ਕਿ ਗਾਇਕ ਨੇ ਢਾਈ ਮਹੀਨੇ ਪਹਿਲਾਂ ਉਸ ਦੀ ਦੁਕਾਨ ਤੋਂ ਦੋ ਹਜ਼ਾਰ ਰੁਪਏ ਦਾ ਕੁੜਤਾ ਚਾਦਰਾ ਖਰੀਦਿਆ ਸੀ ਅਤੇ ਸ਼ਨਿੱਚਰਵਾਰ ਨੂੰ ਦੁਕਾਨ ਤੇ ਗਾਇਕ ਇਹ ਵਾਪਸ ਕਰਨ ਆਇਆ ਸੀ ।ਗਾਇਕ ਨੇ ਆਉਂਦੇ ਹੀ ਦੁਕਾਨਦਾਰ ਨੂੰ ਕਿਹਾ ਸੀ ਕਿ ਉਸ ਨੇ ਉਨ੍ਹਾਂ ਨੂੰ ਘਟੀਆ ਕੱਪੜਾ ਦਿੱਤਾ ਹੈ।
ਜਿਸ ਤੋਂ ਬਾਅਦ ਦੋਵਾਂ ਦਰਮਿਆਨ ਬਹਿਸਬਾਜ਼ੀ ਸ਼ੁਰੂ ਹੋ ਗਈ ਸੀ ਤੇ ਇਸ ਬਹਿਸਬਾਜ਼ੀ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ।ਇਸ ਸਾਰੇ ਵਿਵਾਦ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ । ਜਿਸ ਤੋਂ ਬਾਅਦ ਵਿਵਾਦ ਨੂੰ ਵੱਧਦਾ ਵੇਖ ਕੇ ਗਾਇਕ ਨੇ ਦੁਕਾਨਦਾਰ ਤੇ ਉਸ ਦੇ ਪਿਤਾ ਦੇ ਪੈਰ ਛੂਹ ਕੇ ਮੁਆਫ਼ੀ ਮੰਗੀ ।