ਗਗਨ ਕੋਕਰੀ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਮਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ
ਗਗਨ ਕੋਕਰੀ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਮੇਰੇ ਸਕੂਲ ਦੇ ਅਧਿਆਪਕ ਅਤੇ ਮੇਰੀ ਮੰਮੀ ਨੂੰ ਜਨਮਦਿਨ ਦੀਆਂ ਮੁਬਾਰਕਾਂ …ਸਭ ਕੁਝ ਲਈ ਧੰਨਵਾਦ ।ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਚੈਂਪੀਅਨਸ਼ਿਪ ਤੇ ਕੋਕਰੀ ਪਿੰਡ ਫੁੱਟਬਾਲ ਦਾ ਵਿੰਗ ਆਉਗਾ ਅਤੇ ਅੱਜ ਮਾਂ ਦੇ ਜਨਮਦਿਨ 'ਤੇ ਇਸਨੂੰ ਮਨਜ਼ੂਰੀ ਮਿਲ ਗਈ ਹੈ ।
ਗਗਨ ਕੋਕਰੀ (Gagan Kokri) ਦੀ ਮਾਂ ਦਾ ਅੱਜ ਜਨਮ ਦਿਨ (Mother Birthday) ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਮੇਰੇ ਸਕੂਲ ਦੇ ਅਧਿਆਪਕ ਅਤੇ ਮੇਰੀ ਮੰਮੀ ਨੂੰ ਜਨਮਦਿਨ ਦੀਆਂ ਮੁਬਾਰਕਾਂ …ਸਭ ਕੁਝ ਲਈ ਧੰਨਵਾਦ ।ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਚੈਂਪੀਅਨਸ਼ਿਪ ਤੇ ਕੋਕਰੀ ਪਿੰਡ ਫੁੱਟਬਾਲ ਦਾ ਵਿੰਗ ਆਉਗਾ ਅਤੇ ਅੱਜ ਮਾਂ ਦੇ ਜਨਮਦਿਨ 'ਤੇ ਇਸਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਅਸੀਂ ਉਦਘਾਟਨ ਲਈ ਇੱਕ ਵੱਡਾ ਸਮਾਰੋਹ ਕਰਾਂਗੇ ਅਤੇ ਇਟਲੀ ਦੇ ਕੋਚ ਅਤੇ ਸਾਰੀਆਂ ਚੋਟੀ ਦੀਆਂ ਸ਼ਖਸੀਅਤਾਂ ਉਸ ਸਮਾਰੋਹ ਦਾ ਹਿੱਸਾ ਹੋਣਗੀਆਂ।

ਰਾਊਂਡ ਗਲਾਸ ਸਪੋਰਟਸ ਦਾ ਸਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕੋਕਰੀ ਚੈਂਪੀਅਨਸ਼ਿਪ ਨਾਲ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ । ਮੈਂ ਆਉਣ ਵਾਲੇ ਦਿਨਾਂ ਵਿੱਚ ਸਾਡੀ ਕੁੜੀਆਂ ਦੀ ਫੁਟਬਾਲ ਟੀਮ ਲਈ ਨਿਊ ਜਰਸੀ ਲਾਂਚ ਕਰਾਂਗਾ ਅਤੇ ਨਾਲ ਹੀ ਇੰਟਰ ਮਿਆਮੀ ਜਰਸੀ ਤੋਂ ਪ੍ਰੇਰਿਤ ਹੋਵਾਂਗਾ’ ।ਗਗਨ ਕੋਕਰੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਗਾਇਕ ਨੂੰ ਉਨ੍ਹਾਂ ਦੀ ਮਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ।

ਗਗਨ ਕੋਕਰੀ ਦਾ ਵਰਕ ਫ੍ਰੰਟ
ਗਗਨ ਕੋਕਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਗੀਤਾਂ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ।