ਕੈਰੀ ਆਨ ਜੱਟਾ-4 ਦਾ ਮਜ਼ੇਦਾਰ ਟੀਜ਼ਰ ਆਇਆ ਸਾਹਮਣੇ, ਜਸਵਿੰਦਰ ਭੱਲਾ ਦੀ ਮੌਜੂਦਗੀ ਕਾਰਨ ਦਰਸ਼ਕਾਂ ਦੇ ਚਿਹਰੇ ਤੇ ਆਈ ਮੁਸਕਾਨ
ਕੈਰੀ ਆਨ ਜੱਟਾ-4 ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ ਬਿੰਨੂ ਢਿੱਲੋਂ ਤੇ ਗਿੱਪੀ ਗਰੇਵਾਲ ਦੀ ਐਂਟਰੀ ਦੇ ਨਾਲ ਹੁੰਦੀ ਹੈ ਜੋ ਘਰ ਆ ਕੇ ਆਪਣੇ ਪਿਤਾ ਜੋ ਜਸਵਿੰਦਰ ਭੱਲਾ ਹਨ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਉਂਦੇ ਹਨ ਕਿ ਡੈਡੀ ਦੇ ਜਾਣ ਤੋਂ ਬਾਅਦ ਕਚਹਿਰੀ ਦੀਆਂ ਖੁਸ਼ੀਆਂ ਚਲੀਆਂ ਗਈਆਂ ਹਨ ।
ਕੈਰੀ ਆਨ ਜੱਟਾ-4 ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ ਬਿੰਨੂ ਢਿੱਲੋਂ ਤੇ ਗਿੱਪੀ ਗਰੇਵਾਲ ਦੀ ਐਂਟਰੀ ਦੇ ਨਾਲ ਹੁੰਦੀ ਹੈ ਜੋ ਘਰ ਆ ਕੇ ਆਪਣੇ ਪਿਤਾ ਜੋ ਜਸਵਿੰਦਰ ਭੱਲਾ ਹਨ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਉਂਦੇ ਹਨ ਕਿ ਡੈਡੀ ਦੇ ਜਾਣ ਤੋਂ ਬਾਅਦ ਕਚਹਿਰੀ ਦੀਆਂ ਖੁਸ਼ੀਆਂ ਚਲੀਆਂ ਗਈਆਂ ਹਨ । ਜਿਸ ‘ਤੇ ਗਿੱਪੀ ਗਰੇਵਾਲ ਕਹਿੰਦੇ ਹਨ ਕਚਿਹਰੀ ਦੀਆਂ ਨਹੀਂ ਓਏ ਘਰ ਦੀਆਂ ਖੁਸ਼ੀਆਂ ਚਲੀਆਂ ਗਈਆਂ।ਗਿੱਪੀ ਗਰੇਵਾਲ ਕਹਿੰਦੇ ਹਨ ਕਿ ਤੂੰ ਤੇ ਡੈਡੀ ਨੇ ਕੇਸ ਭਾਵੇਂ ਇੱਕ ਨਹੀਂ ਜਿੱਤਿਆ ਪਰ ਦਿਲ ਬੜੇ ਜਿੱਤੇ ਨੇ ।

ਗਿੱਪੀ ਕਹਿੰਦੇ ਹਨ ਕਿ ਡੈਡੀ ਤੋਂ ਬਗੈਰ ਆਪਾਂ ‘ਕੈਰੀ ਆਨ ਜੱਟਾ-੪’ ਕਿਵੇਂ ਬਣਾਂਵਾਗੇ । ਜਿਸ ‘ਤੇ ਇੱਕ ਚਪੇੜ ਆਉਂਦੀ ਗਿੱਪੀ ਗਰੇਵਾਲ ਦੇ ਮੂੰਹ ‘ਤੇ ਵੱਜਦੀ ਹੈ ਅਤੇ ਇਹ ਚਪੇੜ ਕੋਈ ਹੋਰ ਨਹੀਂ ਜਸਵਿੰਦਰ ਭੱਲਾ ਮਾਰਦੇ ਹਨ। ਇਸ ਤੋਂ ਬਾਅਦ ਬਿੰਨੂ ਢਿੱਲੋਂ ਦੇ ਵੀ ਇੱਕ ਚਪੇੜ ਵੱਜਦੀ ਹੈ ਅਤੇ ਜਿਸ ਤੋਂ ਬਾਅਦ ਜਸਵਿੰਦਰ ਭੱਲਾ ਦੀ ਐਂਟਰੀ ਹੁੰਦੀ ਹੈ ਉਨ੍ਹਾਂ ਦੇ ਪ੍ਰਸਿੱਧ ਡਾਇਲੌਗ ‘ਗੰਦੀ ਔਲਾਦ, ਮਜ਼ਾ ਨਾ ਸਵਾਦ’ ਦੇ ਨਾਲ ।
ਜਿਸ ਤੋਂ ਬਾਅਦ ਬਿੰਨੂ ਤੇ ਗਿੱਪੀ ਜਸਵਿੰਦਰ ਭੱਲਾ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਨ ਤਾਂ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਇਹ ਤਾਂ ਹਾਲੇ ਟੀਜ਼ਰ ਹੈ। ਟ੍ਰੇਲਰ ‘ਚ ਤਾਂ ਤੁਹਾਡੇ ਨਾਲੋਂ ਜ਼ਿਆਦਾ ਦਿਖਾਂਗਾ ।ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਫ਼ਿਲਮ ਇਸੇ ਸਾਲ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ,ਗੁਰਪ੍ਰੀਤ ਘੁੱਗੀ, ਸਰਗੁਨ ਮਹਿਤਾ ਸਣੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ।