ਸੇਵਾ ਨੂੰ ਸਮਰਪਿਤ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਕਰਦੇ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਸਫ਼ਾਈ, ਹੁਣ ਮਿਲਿਆ ਪਦਮ ਸ਼੍ਰੀ ਅਵਾਰਡ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਦੂਜਿਆਂ ਦੇ ਲਈ ਜਿਉਂਣ ਅਜਿਹੇ ਲੋਕ ਟਾਵੇਂ ਟਾਵੇਂ ਹੀ ਇਸ ਦੁਨੀਆ ‘ਤੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਸਾਬਕਾ ਡੀਆਈਜੀ ਇੰਦਰਜੀਤ ਸਿੰਘ । ਜੋ ਚੰਡੀਗੜ੍ਹ ਦੀਆਂ ਸੜਕਾਂ ‘ਤੇ 88 ਸਾਲ ਦੀ ਉਮਰ ‘ਚ ਸਾਫ਼ ਸਫ਼ਾਈ ਦਾ ਕਾਰਜ ਕਰਦੇ ਹਨ ।
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਦੂਜਿਆਂ ਦੇ ਲਈ ਜਿਉਂਣ ਅਜਿਹੇ ਲੋਕ ਟਾਵੇਂ ਟਾਵੇਂ ਹੀ ਇਸ ਦੁਨੀਆ ‘ਤੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਸਾਬਕਾ ਡੀਆਈਜੀ ਇੰਦਰਜੀਤ ਸਿੰਘ । ਜੋ ਚੰਡੀਗੜ੍ਹ ਦੀਆਂ ਸੜਕਾਂ ‘ਤੇ 88 ਸਾਲ ਦੀ ਉਮਰ ‘ਚ ਸਾਫ਼ ਸਫ਼ਾਈ ਦਾ ਕਾਰਜ ਕਰਦੇ ਹਨ ।ਉਹ ਖੁਦ ਕੂੜਾ ਚੁੱਕਦੇ ਹਨ ਅਤੇ ਉਨ੍ਹਾਂ ਨੇ ਆਪਣੇ ਨਾਲ ਕੂੜੇ ਵਾਲੀ ਰੇਹੜੀ ਰੱਖੀ ਹੋਈ ਹੈ। ਜਿਸ ‘ਚ ਉਹ ਕੂੜਾ ਸੜਕਾਂ ਤੋਂ ਚੁੱਕ-ਚੁੱਕ ਕੇ ਰੇਹੜੀ ‘ਚ ਪਾਉਂਦੇ ਜਾਂਦੇ ਹਨ। ਸਵੇਰੇ ਤੜਕੇ ਉੱਠ ਕੇ ਉਹ ਇਹ ਸਮਾਜ ਸੇਵਾ ਕਰਦੇ ਹਨ ।

ਲੋਕਾਂ ਨੇ ਕੀਤੀਆਂ ਸਨ ਟਿੱਚਰਾਂ
ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੇ ਜਦੋਂ ਸਮਾਜ ‘ਚ ਸਾਫ਼ ਸਫਾਈ ਦਾ ਬੀੜਾ ਚੁੱਕਿਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਬੜੀਆਂ ਟਿੱਚਰਾਂ ਕੀਤੀਆਂ ਸਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰ ਦੇ ਵਲੋਂ ਵੀ ਵਿਰੋਧ ਜਤਾਇਆ ਗਿਆ ਸੀ ।ਪਰ ਉਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ । ਉਹ ਸਵੇਰੇ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਸਫਾਈ ਕਾਰਜ ‘ਚ ਜੁੱਟ ਜਾਂਦੇ ਹਨ।ਲੋਕਾਂ ਨੂੰ ਇਹ ਵੇਖ ਕੇ ਹੈਰਾਨੀ ਵੀ ਹੁੰਦੀ ਹੈ ਕਿ ਏਨੇ ਵੱਡੇ ਅਹੁਦਿਆਂ ‘ਤੇ ਕੰਮ ਕਰ ਚੁੱਕੇ ਅਧਿਕਾਰੀ ਇਸ ਤਰ੍ਹਾਂ ਦੇ ਕੰਮ ‘ਚ ਕਿਉਂ ਲੱਗੇ ਹੋਏ ਹਨ। ਪਰ ਬਿਨ੍ਹਾਂ ਲੋਕਾਂ ਦੇ ਤਾਅਨਿਆਂ ਦੀ ਪਰਵਾਹ ਕੀਤੇ ਉਹ ਆਪਣੇ ਕੰਮ ‘ਚ ਜੁਟੇ ਰਹੇ ।