ਲੋਹੜੀ ਦੇ ਮੱਦੇਨਜ਼ਰ ਗੁਲਾਬ ਸਿੱਧੂ ਦੇ ਘਰ ਪਹੁੰਚੇ ਲੋਕ ਕਲਾਕਾਰ, ਨੱਚ ਗਾ ਕੇ ਲਾਈਆਂ ਰੌਣਕਾਂ

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕ ਕਲਾਕਾਰ ਵਧਾਈ ਦੇਣ ਦੇ ਲਈ ਪਹੁੰਚੇ । ਇਨ੍ਹਾਂ ਲੋਕ ਕਲਾਕਾਰਾਂ ਨੇ ਗੀਤ ਗਾ ਕੇ ਅਤੇ ਨੱਚ ਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਗੁਲਾਬ ਸਿੱਧੂ ਵੀ ਖੁਦ ਨੂੰ ਥਿਰਕਣੋਂ ਰੋਕ ਨਹੀਂ ਸਕੇ ਅਤੇ ਇਨ੍ਹਾਂ ਕਾਲਾਕਾਰਾਂ ਨੇ ਨੱਚ ਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ।

By  Shaminder Kaur Kaler January 9th 2026 04:38 PM -- Updated: January 9th 2026 05:52 PM

ਪੰਜਾਬੀ ਗਾਇਕ ਗੁਲਾਬ ਸਿੱਧੂ (Gulab Sidhu) ਦੇ ਘਰ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕ ਕਲਾਕਾਰ ਵਧਾਈ ਦੇਣ ਦੇ ਲਈ ਪਹੁੰਚੇ । ਇਨ੍ਹਾਂ ਲੋਕ ਕਲਾਕਾਰਾਂ ਨੇ ਗੀਤ ਗਾ ਕੇ ਅਤੇ ਨੱਚ ਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਗੁਲਾਬ ਸਿੱਧੂ ਵੀ ਖੁਦ ਨੂੰ ਥਿਰਕਣੋਂ ਰੋਕ ਨਹੀਂ ਸਕੇ ਅਤੇ ਇਨ੍ਹਾਂ ਕਾਲਾਕਾਰਾਂ ਨੇ ਨੱਚ ਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ।


ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਗੁਲਾਬ ਸਿੱਧੀ ਮਸਤਮੌਲਾ ਇਨਸਾਨ ਹਨ ਅਤੇ ਹਰੇਕ ਦੀ ਖੁਸ਼ੀ ‘ਚ ਸ਼ਾਮਿਲ ਹੁੰਦੇ ਹਨ । ਉਹ ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਿਰਨਾ ਬਠਿੰਡੇ ਵਾਲੀ ਦੀ ਵੀ ਦਿਲ ਖੋਲ੍ਹ ਕੇ ਮਦਦ ਕੀਤੀ ਸੀ ਅਤੇ ਕਿਰਨਾ ਵੀ ਗੁਲਾਬ ਸਿੱਧੂ ਨੂੰ ਆਪਣਾ ਭਰਾ ਮੰਨਦੀ ਹੈ। 

ਗੁਲਾਬ ਸਿੱਧੂ ਦਾ ਵਰਕ ਫ੍ਰੰਟ

ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ‘ਤੇਰਾ ਮੇਰਾ ਪਿਆਰ’ ਹਿੱਟ ਰਿਹਾ ਸੀ ਅਤੇ ਹਾਲ ਹੀ ‘ਚ ਉਨ੍ਹਾਂ ਨੇ ‘ਸਰਪੰਚ’ ਗੀਤ ਦੇ ਕਾਰਨ ਉਹ ਸੁਰਖੀਆਂ ‘ਚ ਵੀ ਆ ਗਏ ਸਨ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੇ ਮੁਆਫ਼ੀ ਵੀ ਮੰਗੀ ਸੀ । 

© Copyright Galactic Television & Communications Pvt. Ltd. 2026. All rights reserved.