ਸਿੱਖ ਯੋਧਿਆਂ ‘ਤੇ ਅੰਗਰੇਜ਼ੀ ‘ਚ ਬਣੀ ਪਹਿਲੀ ਸਿੱਖ ਸੁਪਰ ਹੀਰੋ ਫ਼ਿਲਮ
ਫ਼ਿਲਮ ‘ਚ ਸਿੱਖਾਂ ਦੀ ਬਹਾਦਰੀ ਤੇ ਗੌਰਵਮਈ ਵਿਰਾਸਤ ਦੀ ਝਲਕ ਮਿਲਦੀ ਹੈ। ਇਹ ਦੁਨੀਆ ਦੀ ਪਹਿਲੀ ਇੰਗਲਿਸ਼ ਭਾਸ਼ਾ ਦੀ ਸਿੱਖ ਸੁਪਰ ਹੀਰੋ ਫ਼ਿਲਮ ਹੈ। ਜੋ ਵਰਲਡ ਸਿਨੇਮਾ ‘ਚ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਇਸ ਫ਼ਿਲਮ ਨੂੰ ਬਨਾਉਣ ਦਾ ਮਕਸਦ ਹਾਲੀਵੁੱਡ ਪੱਧਰ ਦੇ ਐਕਸ਼ਨ ਦੇ ਜ਼ਰੀਏ ਸਿੱਖਾਂ ਦੀ ਤਾਕਤ ਦੁਨੀਆ ਨੂੰ ਵਿਖਾਉਣਾ ਹੈ ਤਾਂ ਕਿ ਦੁਨੀਆ ਭਰ ਦੇ ਦਰਸ਼ਕ ਸਿੱਖ ਵਿਰਾਸਤ ਤੇ ਉਨ੍ਹਾਂ ਦੀ ਬਹਾਦਰੀ ਨਾਲ ਜਾਣੂ ਹੋ ਸਕਣ।
ਸਿੱਖ ਸਿੱਖ ਯੋਧਿਆਂ ਤੇ ਅੰਗਰੇਜ਼ੀ ‘ਚ ਪਹਿਲੀ ਸਿੱਖ ਸੁਪਰ ਹੀਰੋ ਫ਼ਿਲਮ ਬਣਾਈ ਗਈ ਹੈ।ਇਸ ਫ਼ਿਲਮ ‘ਚ ਮਾਰਸ਼ਲ ਆਰਟਸ ਤੇ ਸਿੱਖ ਵਿਰਾਸਤ ਦਾ ਟੇਸਟ ਹੈ।ਇਸ ਫ਼ਿਲਮ ਨੂੰ ਫਲੈਕਸ ਸਿੰਘ ਦੇ ਵੱਲੋਂ ਲਿਖਿਆ ਗਿਆ ਅਤੇ ਡਾਇਰੈਕਟ ਕੀਤਾ ਗਿਆ ਹੈ।
ਸਿੱਖਾਂ ਦੀ ਬਹਾਦਰੀ ਤੇ ਗੌਰਵਮਈ ਵਿਰਾਸਤ
ਫ਼ਿਲਮ ‘ਚ ਸਿੱਖਾਂ ਦੀ ਬਹਾਦਰੀ ਤੇ ਗੌਰਵਮਈ ਵਿਰਾਸਤ ਦੀ ਝਲਕ ਮਿਲਦੀ ਹੈ। ਇਹ ਦੁਨੀਆ ਦੀ ਪਹਿਲੀ ਇੰਗਲਿਸ਼ ਭਾਸ਼ਾ ਦੀ ਸਿੱਖ ਸੁਪਰ ਹੀਰੋ ਫ਼ਿਲਮ ਹੈ। ਜੋ ਵਰਲਡ ਸਿਨੇਮਾ ‘ਚ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਇਸ ਫ਼ਿਲਮ ਨੂੰ ਬਨਾਉਣ ਦਾ ਮਕਸਦ ਹਾਲੀਵੁੱਡ ਪੱਧਰ ਦੇ ਐਕਸ਼ਨ ਦੇ ਜ਼ਰੀਏ ਸਿੱਖਾਂ ਦੀ ਤਾਕਤ ਦੁਨੀਆ ਨੂੰ ਵਿਖਾਉਣਾ ਹੈ ਤਾਂ ਕਿ ਦੁਨੀਆ ਭਰ ਦੇ ਦਰਸ਼ਕ ਸਿੱਖ ਵਿਰਾਸਤ ਤੇ ਉਨ੍ਹਾਂ ਦੀ ਬਹਾਦਰੀ ਨਾਲ ਜਾਣੂ ਹੋ ਸਕਣ।
ਫ਼ਿਲਮ ਨਿਰਮਾਤਾ ਫਲੈਕਸ ਸਿੰਘ ਨੇ ਇਸ ਦੇ ਲੇਖਣ, ਨਿਰਦੇਸ਼ਨ ਅਤੇ ਮੁੱਖ ਅਦਾਕਾਰੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਅਤੇ ਫ਼ਿਲਮ ‘ਚ ਇੱਕ ਅਨਾਥ ਬੱਚੇ ਦੇ ਮਹਾਨ ਯੋਧਾ ਬਣਨ ਦੇ ਸਫਰ ਨੂੰ ਵੱਖ ਵੱਖ ਵੰਨਗੀਆਂ ਤੇ ਪ੍ਰੰਪਰਾਵਾਂ ਦੇ ਮਾਰਸ਼ਲ ਆਰਟਸ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਜੋ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸੇਵਾ ਵਰਗੇ ਮਹਾਨ ਸਿਧਾਤਾਂ ਨੂੰ ਦਰਸਾਉਂਦਾ ਹੈ। ਬੀਤੀ ੨੧ ਫਰਵਰੀ ਨੂੰ ਯੂਕੇ ‘ਚ ਵਰਲਡ ਪ੍ਰੀਮੀਅਰ ਦੇ ਹਾਊਸ ਫੁਲ ਰਹਿਣ ਤੋਂ ਬਾਅਦ ਮਾਰਚ ੨੦੨੬ ਦੀ ਸਕ੍ਰੀਨਿੰਗ ਨੂੰ ਵਧੀਆ ਰਿਸਪਾਂਸ ਮਿਲਿਆ ਹੈ।ਹੁਣ ਭਾਰਤ ਤੇ ਕੈਨੇਡਾ ਵਰਗੇ ਦੇਸ਼ਾਂ ‘ਚ ਇਸ ਦੀ ਗਲੋਬਲ ਰਿਲੀਜ਼ ਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।