ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ, ਲਾਰੈਂਸ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ
ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਈਰਿੰਗ ਦੀ ਇਹ ਘਟਨਾ ਹਰਿਆਣਾ ਦੇ ਪਿੰਡ ਗੌਂਦਰ ‘ਚ ਹੋਈ ਹੈ। ਲਾਰੈਂਸ ਗੈਂਗ ਦੇ ਵੱਲੋਂ ਟਾਈਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਦੇ ਨਾਲ ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ।
ਦਿਲਜੀਤ ਦੋਸਾਂਝ (Diljit Dosanjh) ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਈਰਿੰਗ ਦੀ ਇਹ ਘਟਨਾ ਹਰਿਆਣਾ ਦੇ ਪਿੰਡ ਗੌਂਦਰ ‘ਚ ਹੋਈ ਹੈ। ਲਾਰੈਂਸ ਗੈਂਗ ਦੇ ਵੱਲੋਂ ਟਾਈਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਦੇ ਨਾਲ ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ। ਜਿਸ ‘ਚ ਇਸ ਵਾਰਦਾਤ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੋਸਟ ਦੀ ਜੀਟੀਸੀ ਪੰਜਾਬੀ ਕੋਈ ਪੁਸ਼ਟੀ ਨਹੀਂ ਕਰਦਾ ਹੈ।

ਖਬਰਾਂ ਮੁਤਾਬਕ ਗੁਰਪ੍ਰਤਾਪ ਕੰਗ ਦੇ ਘਰ ‘ਤੇ ਆਸਟ੍ਰੀਆ ਮੇਡ ਹਥਿਆਰਾਂ ਦੇ ਨਾਲ ਗੋਲੀਆਂ ਚਲਵਾਈਆਂ ਗਈਆਂ।
ਇਹ ਵੀ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ, ਉਨ੍ਹਾਂ ਦੇ ਮੈਨੇਜਰ ਤੇ ਗੁਰਪ੍ਰਤਾਪ ਕੰਗ ਨੂੰ ਪਹਿਲਾਂ ਵੀ ਮੈਸੇਜ ਦਿੱਤਾ ਗਿਆ ਸੀ ਕਿ ਕਰਮਚਾਰੀਆਂ ਦੇ ਵੱਲੋਂ ਕੁੜੀਆਂ ਦੇ ਸ਼ੋਸ਼ਣ ਤੇ ਕਥਿਤ ਫਰਜ਼ੀ ਸ਼ੋਅ ਦੇ ਜ਼ਰੀਏ ਸਮੂਹਕ ਤੌਰ ‘ਤੇ ਉਨ੍ਹਾਂ ਦਾ ਫਾਇਦਾ ਚੁੱਕਣ ਦੀ ਗੱਲ ਕਹੀ ਗਈ ਸੀ । ਜਿਸ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ ।
_86b934c4dd0ee0a013a83ffd0341f1ee_1280X720.webp)
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ‘ਔਰਾ ਟੂਰ’ ਨੂੰ ਲੈ ਕੇ ਚਰਚਾ ‘ਚ ਹਨ।