ਪੰਜਾਬੀ ਗਾਇਕ ਵੀਰ ਦਵਿੰਦਰ ਦੇ ਕੈਨੇਡਾ ਸਥਿਤ ਘਰ ‘ਤੇ ਫਾਈਰਿੰਗ
ਪੰਜਾਬੀ ਗਾਇਕਾਂ ‘ਤੇ ਹਮਲਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਚੌਵੀ ਜਨਵਰੀ ਦੀ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਗੈਂਗਸਟਰਾਂ ਦੇ ਵੱਲੋਂ ਫਾਈਰਿੰਗ ਕੀਤੀ ਗਈ ਹੈ।
ਪੰਜਾਬੀ ਗਾਇਕਾਂ ‘ਤੇ ਹਮਲਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਗਾਇਕ ਵੀਰ ਦਵਿੰਦਰ (Veer Davinder) ਦੇ ਘਰ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਚੌਵੀ ਜਨਵਰੀ ਦੀ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਗੈਂਗਸਟਰਾਂ ਦੇ ਵੱਲੋਂ ਫਾਈਰਿੰਗ ਕੀਤੀ ਗਈ ਹੈ।

ਜਿਸ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਹੌਲ ਹੈ। ਫਾਈਰਿੰਗ ਦੇ ਨਾਲ ਨਾਲ ਗਾਇਕ ਤੋਂ 5੦੦,੦੦੦ ਡਾਲਰ ਦੀ ਫਿਰੌਤੀ ਵੀ ਮੰਗੀ ਗਈ ਹੈ।ਖ਼ਬਰਾਂ ਮੁਤਾਬਕ ਗਇਕ ਵੀਰ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਛੇ ਜਨਵਰੀ ਨੂੰ ਵੀ ਧਮਕੀ ਭਰਿਆ ਫੋਨ ਆਇਆ ਸੀ । ਇਹ ਫੋਨ ਬਟਾਲਾ ਦੇ ਇੱਕ ਸ਼ਖਸ ਦੇ ਵੱਲੋਂ ਕੀਤਾ ਗਿਆ ਸੀ । ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ‘ਤੇ ਫਾਈਰਿੰਗ ਕੀਤੀ ।
ਵੀਰ ਦਵਿੰਦਰ ਦਾ ਵਰਕ ਫ੍ਰੰਟ
ਵੀਰ ਦਵਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਅਸਲੀ ਨਾਂਅ ਬਲਜਿੰਦਰ ਸਿੰਘ ਹੈ।ਵੀਰ ਦਵਿੰਦਰ ਪਿੰਡ ਕੋਟ ਭਾਈ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਜੁਦਾਈਆਂ ਪੈਣਗੀਆਂ’ ਦੇ ਨਾਲ ਕੀਤੀ ਸੀ । ਉਸ ਨੇ ਗੀਤਕਾਰ ਭਿੰਦਰ ਡੱਬਵਾਲੀ ਦਾ ਸਾਥ ਕੀਤਾ ਤਾਂ ਉਹ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚ ਗਿਆ।