28 ਦਸੰਬਰ ਨੂੰ ਫ਼ਿਲਮਕਾਰ ਤੇ ਲੇਖਕ ਪਰਮਿੰਦਰਜੀਤ ਉਰਫ਼ ਜੀਤ ਜ਼ਹੂਰ ਦਾ ਹੋਵੇਗਾ ਭੋਗ ਤੇ ਅੰਤਿਮ ਅਰਦਾਸ, ਅਮਰਦੀਪ ਗਿੱਲ ਨੇ ਸਾਂਝੀ ਕੀਤੀ ਜਾਣਕਾਰੀ

ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਫ਼ਿਲਮਕਾਰ ਤੇ ਲੇਖਕ ਪਰਮਿੰਦਰਜੀਤ ਉਰਫ ਜੀਤ ਜ਼ਹੂਰ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ 28 ਦਸੰਬਰ ਦਿਨ ਐਤਵਾਰ ਨੂੰ ਮੁਹਾਲੀ ਦੇ ਗੁਰਦੁਆਰਾ ਸ੍ਰੀ ਗੁਰੁ ਅਰਜਨ ਦੇਵ ਜੀ, ਸਿੰਘ ਸਭਾ, ਸੰਨੀ ਐਨਕਲੇਵ, ਸੈਕਟਰ 125 ‘ਚ ਹੋਵੇਗਾ ।

By  Shaminder Kaur Kaler December 23rd 2025 06:22 PM -- Updated: December 23rd 2025 06:24 PM

ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਫ਼ਿਲਮਕਾਰ ਤੇ ਲੇਖਕ ਪਰਮਿੰਦਰਜੀਤ ਉਰਫ ਜੀਤ ਜ਼ਹੂਰ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ 28 ਦਸੰਬਰ ਦਿਨ ਐਤਵਾਰ ਨੂੰ ਮੁਹਾਲੀ ਦੇ ਗੁਰਦੁਆਰਾ ਸ੍ਰੀ ਗੁਰੁ ਅਰਜਨ ਦੇਵ ਜੀ, ਸਿੰਘ ਸਭਾ, ਸੰਨੀ ਐਨਕਲੇਵ, ਸੈਕਟਰ 125 ‘ਚ ਹੋਵੇਗਾ । ਇਸ ਸਬੰਧੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਜੀਤ ਜ਼ਹੂਰ ਬੀਤੀ 18ਦਸੰਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ।


ਜਿਸ ਤੋਂ ਬਾਅਦ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ । ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਲਈ 2025 ਬਹੁਤ ਹੀ ਮੰਦਭਾਗਾ ਰਿਹਾ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਸਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਜਸਵਿੰਦਰ ਭੱਲਾ, ਫਿਰ ਰਾਜਵੀਰ ਜਵੰਦਾ ਤੇ ਬੀਤੇ ਦਿਨੀਂ ਇੱਕ ਹੋਰ ਅਦਾਕਾਰ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।

ਜਿਸ ਤੋਂ ਬਾਅਦ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮਕਾਰ ਤੇ ਲੇਖਕ ਪਰਮਿੰਦਰਜੀਤ ਉਰਫ ਜੀਤ ਜ਼ਹੂਰ ਦਾ ਦਿਹਾਂਤ ਹੋ ਗਿਆ । ਇਸ ਉੱਭਰਦੇ ਹੋਏ ਫ਼ਿਲਮਕਾਰ ਤੇ ਲੇਖਕ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ‘ਚ ਕਲਾਕਾਰਾਂ ਦੇ ਪਹੁੰਚਣ ਦੀ ਉਮੀਦ ਹੈ। ਬੀਤੇ ਦਿਨੀਂ ਅਦਾਕਾਰਾ ਕੁਲ ਸਿੱਧੂ ਨੇ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਜੀਤ ਜ਼ਹੂਰ ਦੀ ਬਿਮਾਰੀ ਨੂੰ ਲੈ ਕੇ ਦੱਸਿਆ ਸੀ ਕਿ ਜੀਤ ਜ਼ਹੂਰ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।

© Copyright Galactic Television & Communications Pvt. Ltd. 2026. All rights reserved.