ਦਿਲਜੀਤ ਦੋਸਾਂਝ ਨੂੰ ਮਿਲ ਕੇ ਇਹ ਫੀਮੇਲ ਫੈਨ ਹੋਈ ਭਾਵੁਕ, ਵੀਡੀਓ ਹੋ ਰਿਹਾ ਵਾਇਰਲ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਔਰਾ ਟੂਰ ‘ਤੇ ਹਨ । ਇਸ ਦੌਰਾਨ ਉਨ੍ਹਾਂ ਦੀਆਂ ਫੀਮੇਲ ਫੈਨਸ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਉਨ੍ਹਾਂ ਦੀ ਇੱਕ ਫੀਮੇਲ ਫੈਨ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦਿਲਜੀਤ ਦੋਸਾਂਝ ਨੂੰ ਮਿਲਣ ਦੇ ਲਈ ਇਹ ਫੀਮੇਲ ਫੈਨ ਕਿੰਨੀ ਉਤਾਵਲੀ ਸੀ।
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਔਰਾ ਟੂਰ ‘ਤੇ ਹਨ । ਇਸ ਦੌਰਾਨ ਉਨ੍ਹਾਂ ਦੀਆਂ ਫੀਮੇਲ ਫੈਨਸ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਉਨ੍ਹਾਂ ਦੀ ਇੱਕ ਫੀਮੇਲ ਫੈਨ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦਿਲਜੀਤ ਦੋਸਾਂਝ ਨੂੰ ਮਿਲਣ ਦੇ ਲਈ ਇਹ ਫੀਮੇਲ ਫੈਨ ਕਿੰਨੀ ਉਤਾਵਲੀ ਸੀ।

ਉਸ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਅਰਦਾਸ ਕਰ ਰਹੀ ਸੀ ਕਿ ਉਸ ਦੀ ਮੁਲਾਕਾਤ ਦਿਲਜੀਤ ਦੇ ਨਾਲ ਹੋ ਜਾਵੇ ਤੇ ਉਸ ਦੀ ਅਰਦਾਸ ਸੁਣੀ ਗਈ। ਜਿਸ ਤੋਂ ਬਾਅਦ ਇਸ ਕੁੜੀ ਨੇ ਦਿਲਜੀਤ ਦੋਸਾਂਝ ਦੇ ਨਾਲ ਮੁਲਾਕਾਤ ਕੀਤੀ । ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਜਿਸ ‘ਚ ਕੁੜੀ ਦਿਲਜੀਤ ਦੋਸਾਂਝ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਔਰਾ ਟੂਰ ‘ਤੇ ਹਨ। ਜਿਸ ਦੀਆਂ ਉਹ ਵੀਡੀਓਜ਼ ਅਤੇ ਤਸਵੀਰਾਂ ਵੀ ਲਗਾਤਾਰ ਸਾਂਝੀਆਂ ਕਰ ਰਹੇ ਹਨ।ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕੀਤੀ ਉੱਥੇ ਹੀ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ।