ਮਸ਼ਹੂਰ ਪੰਜਾਬੀ ਗਾਇਕ ਦੁਰਗਾ ਰੰਗੀਲਾ ਦੇ ਪੋਤਰੇ ਨਾਲ ਕੁੱਟਮਾਰ, ਹਸਪਤਾਲ ‘ਚ ਕਰਵਾਇਆ ਭਰਤੀ
ਪੰਜਾਬ ਦੇ ਮਸ਼ਹੂਰ ਗਾਇਕ ਦੁਰਗਾ ਰੰਗੀਲਾ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕ ਦੇ ਪੋਤੇ ਕਪਿਲ ਰੰਗੀਲਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਨੂੰ ਕਪਿਲ ਰੰਗੀਲਾ ਦੇ ਜਮਾਤੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ।
ਪੰਜਾਬ ਦੇ ਮਸ਼ਹੂਰ ਗਾਇਕ ਦੁਰਗਾ ਰੰਗੀਲਾ (Durga Rangila) ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕ ਦੇ ਪੋਤੇ ਕਪਿਲ ਰੰਗੀਲਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਨੂੰ ਕਪਿਲ ਰੰਗੀਲਾ ਦੇ ਜਮਾਤੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ।
_b3a80b6b71a6d8e3d6357e31dcb3332b_1280X720.webp)
ਸ੍ਰੀ ਚਮਕੌਰ ਸਾਹਿਬ ਸਥਿਤ ਇੱਕ ਨਿੱਜੀ ਸਕੂਲ ‘ਚ ਇਹ ਖੂਨੀ ਖੇਡ ਹੋਇਆ । ਕਪਿਲ ਰੰਗੀਲਾ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਕੁੱਟਮਾਰ ਕਰਨ ਵਾਲਿਆਂ ਨੇ ਹੱਥਾਂ ‘ਚ ਪਾਏ ਕੜਿਆਂ ਦੇ ਨਾਲ ਮਾਰ-ਮਾਰ ਕੇ ਦੁਰਗਾ ਰੰਗੀਲਾ ਦੇ ਪੋਤੇ ਨੂੰ ਜ਼ਖਮੀ ਕੀਤੀ ਹੈ।
ਸਕੂਲ ‘ਤੇ ਲੱਗੇ ਇਲਜ਼ਾਮ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਪਿਲ ਰੰਗੀਲਾ ਦੇ ਜ਼ਖਮੀ ਹੋਣ ਦੀ ਖ਼ਬਰ ਪਰਿਵਾਰ ਨੂੰ ਦਿੱਤੀ ਗਈ ਤਾਂ ਕਪਿਲ ਦੀ ਭੈਣ ਸਕੂਲ ‘ਚ ਆਈ ਅਤੇ ਉਸ ਨੇ ਸਕੂਲ ਵਾਲਿਆਂ ਨੂੰ ਤੁਰੰਤ ਹਸਪਤਾਲ ਲੈ ਜਾਣ ਦੇ ਲਈ ਕਿਹਾ, ਪਰ ਸਕੂਲ ਵਾਲਿਆਂ ਨੇ ਕੋਈ ਵੀ ਗੱਡੀ ਦਾ ਪ੍ਰਬੰਧ ਕਰਨ ਦੀ ਬਜਾਏ ਰੰਗੀਲਾ ਪਰਿਵਾਰ ਦੀ ਗੱਡੀ ਦੀ ਉਡੀਕ ਕਰਦੇ ਰਹੇ ਅਤੇ ਜਦੋਂ ਪਰਿਵਾਰ ਵਾਲੇ ਗੱਡੀ ਲੈ ਕੇ ਆਏ ਤਾਂ ਉਸ ‘ਚ ਕਪਿਲ ਰੰਗੀਲਾ ਨੂੰ ਹਸਪਤਾਲ ਲਿਜਾਇਆ ਗਿਆ।

ਸਕੂਲ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਫਸਟ ਏਡ ਨਹੀਂ ਦਿੱਤਾ ਗਿਆ । ਉੱਧਰ ਸਕੂਲ ਦੇ ਪਿੰ੍ਰੰਸੀਪਲ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਭਜਾਇਆ ਨਹੀਂ ਗਿਆ, ਬਲਕਿ ਉਨ੍ਹਾਂ ਦੇ ਨਾਮ ਸਕੂਲ ਚੋਂ ਕੱਟ ਦਿੱਤੇ ਗਏ ਹਨ।
ਦੁਰਗਾ ਰੰਗੀਲਾ ਦਾ ਪ੍ਰਤੀਕਰਮ
ਇਸ ਮਾਮਲੇ ‘ਚ ਦੁਰਗਾ ਰੰਗੀਲਾ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ।ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਉਕਤ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਵੀ ਉਨ੍ਹਾਂ ਦੇ ਪੋਤੇ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਮਾਮਲਾ ਸੁਲਝ ਗਿਆ ਸੀ । ਪਰ ਇਹ ਵਿਦਿਆਰਥੀ ਮਨ ਹੀ ਮਨ ਕਪਿਲ ਦੇ ਨਾਲ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਇਹ ਲੜਾਈ ਹੋਈ ।