ਮਸ਼ਹੂਰ ਅਦਾਕਾਰਾ ਦਿਵਿਆਂਕਾ ਸਿਰੋਹੀ ਦਾ ਮਹਿਜ਼ 30 ਸਾਲਾਂ ਦੀ ਉਮਰ ‘ਚ ਦਿਹਾਂਤ, ਜਾਣੋ ਕੀ ਸੀ ਮੌਤ ਦਾ ਕਾਰਨ

ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਅਦਾਕਾਰਾ ਦਿਵਿਆਂਕਾ ਸਿਰੋਹੀ ਦੀ ਮਹਿਜ਼ ਤੀਹ ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੈ। ਅਦਾਕਾਰਾ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਅਦਾਕਾਰਾ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।

By  Shaminder Kaur Kaler April 22nd 2026 06:00 PM -- Updated: April 22nd 2026 06:06 PM

ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਅਦਾਕਾਰਾ ਦਿਵਿਆਂਕਾ ਸਿਰੋਹੀ ਦੀ ਮਹਿਜ਼ ਤੀਹ ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੈ। ਅਦਾਕਾਰਾ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਅਦਾਕਾਰਾ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਦਿਵਿਆਂਕਾ ਸਿਰੋਹੀ ਕੌਣ ਹਨ ? 


ਹਰਿਆਣਾ ਦੀ ਮਸ਼ਹੂਰ ਅਦਾਕਾਰਾ 

ਦਿਵਿਆਂਕਾ ਸਿਰੋਹੀ ਮੂਲ ਰੂਪ ‘ਚ ਬੁਲੰਦਸ਼ਹਿਰ ਦੀ ਰਹਿਣ ਵਾਲੀ ਸੀ । ਉਸ ਦਾ ਜਨਮ ੧੯੯੬ ‘ਚ ਹੋਇਆ ਸੀ ਅਤੇ ਪੜ੍ਹਾਈ ‘ਚ ਵੀ ਉਹ ਬਹੁਤ ਹੁਸ਼ਿਆਰ ਸੀ ।ਅਦਾਕਾਰਾ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਬੀਸੀਏ ਦੀ ਪੜ੍ਹਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਸਿੱਕਮ ਤੋਂ ਐਮਬੀਏ ਦੀ ਡਿਗਰੀ ਹਾਸਲ ਕੀਤੀ।

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦਾ ਰੁਝਾਨ ਅਦਾਕਾਰੀ ਅਤੇ ਡਾਂਸ ਵੱਲ ਹੋ ਗਿਆ ਸੀ ਅਤੇ ਉਸ ਦਾ ਇਹੀ ਰੁਝਾਨ ਉਸ ਨੂੰ ਮਨੋਰੰਜਨ ਜਗਤ ‘ਚ ਲੈ ਕੇ ਆਇਆ । ਦਿਵਿਆਂਕਾ ਨੇ ਹਰਿਆਣਾ ‘ਚ ਕਈ ਮਿਊਜ਼ਿਕ ਐਲਬਮ ‘ਚ ਕੰਮ ਕੀਤਾ ਸੀ।ਜਿਸ ‘ਚ ਮਾਸੂਮ ਸ਼ਰਮਾ ਦੇ ਨਾਲ ਕੀਤੇ ਕਈ ਗਾਣੇ ਵੀ ਸ਼ਾਮਿਲ ਹਨ।ਟਿਕਟੌਕ ਦੇ ਸਮੇਂ ਉਹ ਵੀਡੀਓ ਬਣਾ ਕੇ ਮਸ਼ਹੂਰ ਹੋਈ ਸੀ ਅਤੇ ਇੱਕ ਫੈਸਟੀਵਲ ਦੇ ਮੌਕੇ ‘ਤੇ ਉਸ ਦੇ ਵੱਲੋਂ ਪਰਫਾਰਮ ਕੀਤਾ ਗਿਆ ਸੀ ਅਤੇ ਇਸ ਪਰਫਾਰਮੈਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

© Copyright Galactic Television & Communications Pvt. Ltd. 2026. All rights reserved.