ਉਸਤਾਦ ਗੁਲਸ਼ਨ ਮੀਰ ਦਾ ਇਲਾਜ ਕਰਵਾਉਣ ਦੀ ਬਜਾਏ ਆਪਸ ‘ਚ ਗੁੱਥਮ ਗੁੱਥਾ ਹੋਇਆ ਪਰਿਵਾਰ, ਨੂਰਾਂ ਸਿਸਟਰਸ ਦੀ ਮਾਂ ਨੇ ਰੋ-ਰੋ ਕੇ ਦੱਸਿਆ ਦਿਲ ਦਾ ਹਾਲ
ਨੂਰਾਂ ਸਿਸਟਰਸ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਬੀਤੇ ਕਈ ਦਿਨਾਂ ਤੋਂ ਨੂਰਾਂ ਸਿਸਟਰਸ ਦੇ ਪਿਤਾ ਜੀ ਹਸਪਤਾਲ ‘ਚ ਹਨ ਅਤੇ ਉੱਥੇ ਉਨ੍ਹਾਂ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਪਰ ਨੂਰਾਂ ਸਿਸਟਰਸ ਦੇ ਮਾਪਿਆਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਜਿਸ ਕਾਰਨ ਨੂਰਾਂ ਸਿਸਟਰਸ ਦੀ ਮਾਂ ਦੇ ਵੱਲੋਂ ਇੱਕ ਸਕੈਨਰ ਪਾ ਕੇ ਆਰਥਿਕ ਮਦਦ ਦੀ ਮੰਗ ਕੀਤੀ ਗਈ ਸੀ ।
ਨੂਰਾਂ ਸਿਸਟਰਸ (Nooran Sisters)ਇਨ੍ਹੀਂ ਦਿਨੀਂ ਚਰਚਾ ‘ਚ ਹਨ । ਬੀਤੇ ਕਈ ਦਿਨਾਂ ਤੋਂ ਨੂਰਾਂ ਸਿਸਟਰਸ ਦੇ ਪਿਤਾ ਜੀ ਹਸਪਤਾਲ ‘ਚ ਹਨ ਅਤੇ ਉੱਥੇ ਉਨ੍ਹਾਂ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਪਰ ਨੂਰਾਂ ਸਿਸਟਰਸ ਦੇ ਮਾਪਿਆਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਜਿਸ ਕਾਰਨ ਨੂਰਾਂ ਸਿਸਟਰਸ ਦੀ ਮਾਂ ਦੇ ਵੱਲੋਂ ਇੱਕ ਸਕੈਨਰ ਪਾ ਕੇ ਆਰਥਿਕ ਮਦਦ ਦੀ ਮੰਗ ਕੀਤੀ ਗਈ ਸੀ । ਪਰ ਇਸ ਤੋਂ ਬਾਅਦ ਪਰਿਵਾਰ ‘ਚ ਵਿਵਾਦ ਸ਼ੁਰੂ ਹੋ ਚੁੱਕਿਆ ਹੈ।

ਕਿਉਂਕਿ ਜੋਤੀ ਨੋਰੀ ਦੇ ਪਤੀ ਦੇ ਵੱਲੋਂ ਆਪਣੇ ਹੀ ਸਾਲੇ ਯਾਨੀ ਕਿ ਜੋਤੀ ਦੇ ਭਰਾ ਦੇ ਖਿਲਾਫ ਕੁਝ ਖੁਲਾਸੇ ਕਰਨ ਦੀ ਗੱਲ ਆਖੀ ਜਾ ਰਹੀ ਹੈ। ਜਿਸ ਤੋਂ ਬਾਅਦ ਜੋਤੀ ਨੂਰਾਂ ਦੀ ਮਾਂ ਸਾਹਮਣੇ ਆਈ ਹੈ ਅਤੇ ਉਸ ਨੇ ਜੋਤੀ ਨੂਰਾਂ ਤੇ ਉਸ ਦੇ ਪਤੀ ਨੂੰ ਲੈ ਕੇ ਕਈ ਗੱਲਾਂ ਆਖੀਆਂ ਹਨ । ਜੋਤੀ ਨੂਰਾਂ ਦੀ ਮਾਂ ਦਾ ਕਹਿਣਾ ਹੈ ਕਿ ‘ਮੈਂ ਸਕੈਨਰ ਪਾਇਆ ਸੀ ਮਦਦ ਦੇ ਲਈ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਦੇ ਫੋਨ ਆਉਣ ਲੱਗ ਪਏ ਅਤੇ ਕਿਹਾ ਕਿ ਸਕੈਨਰ ਡਿਲੀਟ ਕਰੋ । ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋ ਗਿਆ । ਜੋਤੀ ਨੂਰਾਂ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾੜੇ ਕਰਮ ਹਨ ਕਿ ਇਸ ਤਰ੍ਹਾਂ ਦੀ ਔਲਾਦ ਉਨ੍ਹਾਂ ਦੇ ਘਰ ਪੈਦਾ ਹੋਈ ਹੈ।

ਸਕੈਨਰ ਨੂੰ ਲੈ ਕੇ ਵਧਿਆ ਵਿਵਾਦ
ਖ਼ਬਰਾਂ ਮੁਤਾਬਕ ਸਾਰਾ ਵਿਵਾਦ ਸਕੈਨਰ ਪਾਉਣ ਨੂੰ ਲੈ ਕੇ ਸ਼ੁਰੂ ਹੋਇਆ । ਜੋਤੀ ਨੂਰਾਂ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਵਾਰ-ਵਾਰ ਕੁੜੀਆਂ ਨੂੰ ਫੋਨ ਕੀਤਾ ਕਿ ਆਪਣੇ ਪਿਤਾ ਦਾ ਇਲਾਜ ਕਰਵਾਓ ਆ ਕੇ । ਪਰ ਕੁੜੀਆਂ ਨੇ ਨਹੀਂ ਸੁਣੀ ਤਾਂ ਉਸ ਨੂੰ ਸਕੈਨਰ ਪਾਉਣ ਦੇ ਲਈ ਮਜ਼ਬੂਰ ਹੋਣਾ ਪਿਆ। ਜਿਸ ਤੋਂ ਬਾਅਦ ਕੁੜੀ ਦਾ ਫੋਨ ਆਇਆ ਕਿ ਤੂੰ ਸਾਨੂੰ ਬਦਨਾਮ ਕਰ ਰਹੀ ਹੈਂ,ਸਕੈਨਰ ਡਿਲੀਟ ਕਰ। ਪਰ ਉਨ੍ਹਾਂ ਨੇ ਸਕੈਨਰ ਡਿਲੀਟ ਨਹੀਂ ਕੀਤਾ । ਜਿਸ ਤੋਂ ਬਾਅਦ ਉਸਮਾਨ ਨੂਰਾਂ ਨੇ ਜੋਤੀ ਦੇ ਭਰਾ ਦੀ ਇੱਕ ਤਸਵੀਰ ਕਿਸੇ ਕੁੜੀ ਦੇ ਨਾਲ ਸਾਂਝੀ ਕਰਦੇ ਹੋਏ ਕਈ ਖੁਲਾਸੇ ਕਰਨ ਦੀਆਂ ਧਮਕੀਆਂ ਦਿੱਤੀਆਂ।