ਧਰਮਿੰਦਰ ਨੂੰ ਮਰਨ ਉਪਰੰਤ ਮਿਲਣ ਵਾਲੇ ਪਦਮ ਵਿਭੂਸ਼ਣ ਦੇਣ ‘ਤੇ ਬੋਲੀ ਈਸ਼ਾ ਦਿਓਲ ‘ਕਾਸ਼ ਉਹ ਸਾਡੇ ਨਾਲ ਹੁੰਦੇ’

ਅਦਾਕਾਰ ਧਰਮਿੰਦਰ ਨੂੰ ਬੀਤੇ ਦਿਨ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਈਸ਼ਾ ਤੇ ਅਹਾਨਾ ਦਿਓਲ ਭਾਵੁਕ ਨਜ਼ਰ ਆਈਆਂ।ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ।

By  Shaminder Kaur Kaler May 26th 2026 03:45 PM

ਅਦਾਕਾਰ ਧਰਮਿੰਦਰ ਨੂੰ ਬੀਤੇ ਦਿਨ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਈਸ਼ਾ ਤੇ ਅਹਾਨਾ ਦਿਓਲ ਭਾਵੁਕ ਨਜ਼ਰ ਆਈਆਂ।ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਈਸ਼ਾ ਦਿਓਲ ਨੇ ਲਿਖਿਆ “ਮਾਣ ਦਾ ਪਲ ਭਾਵਨਾ ਦਾ ਪਲ,ਅਸੀਂ ਕਿੰਨੀ ਦਿਲੋਂ ਕਾਮਨਾ ਕਰਦੇ ਸੀ ਕਿ ਉਹ ਅੱਜ ਇੱਕ ਕਰਿਸਪ ਚਿੱਟੀ ਕਮੀਜ਼ ਅਤੇ ਨੀਲੇ ਸੂਟ ਵਿੱਚ ਮੌਜੂਦ ਹੁੰਦਾ।


ਹਮੇਸ਼ਾ ਵਾਂਗ ਸੁੰਦਰ ਦਿਖਾਈ ਦੇ ਰਿਹਾ ਸੀ, ਇੱਕ ਛੋਟੇ ਮੁੰਡੇ ਦੇ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਜਾ ਰਹੇ ਉਤਸ਼ਾਹ ਨਾਲ। ਕੱਲ੍ਹ ਜਦੋਂ ਮੇਰੀ ਮਾਂ ਨੇ ਸਾਡੇ ਪਰਿਵਾਰ ਦੀ ਨੁਮਾਇੰਦਗੀ ਕੀਤੀ ਅਤੇ ਪੁਰਸਕਾਰ ਪ੍ਰਾਪਤ ਕੀਤਾ। ਅਤੇ ਸਾਡੇ ਵਿੱਚੋਂ ਸਭ ਤੋਂ ਛੋਟੀ ਅਹਾਨਾ ਨੇ ਸਾਡੇ ਸਾਰੇ 6 ਬੱਚਿਆਂ ਦੀ ਨੁਮਾਇੰਦਗੀ ਕੀਤੀ ਅਤੇ ਆਪਣੇ ਪਿਤਾ ਦੇ ਸਨਮਾਨ ਵਿੱਚ ਹੰਝੂ ਵਹਾਏ ਅਤੇ ਤਾੜੀਆਂ ਵਜਾਈਆਂ।


ਇੱਕ ਸ਼ਖਸ ਜਿਸਨੂੰ ਅਸੀਂ ਪਿਆਰ ਕਰਦੇ ਹਾਂ, ਜਿਸਨੂੰ ਅਸੀਂ ਯਾਦ ਕਰਦੇ ਹਾਂ ਅਤੇ ਜਿਸਨੂੰ ਅਸੀਂ ਮਾਣ ਨਾਲ ਆਪਣਾ ਪਾਪਾ ਕਹਿੰਦੇ ਹਾਂ। ਹਮੇਸ਼ਾ ਸਾਡੇ ਦਿਲਾਂ ਵਿੱਚ” । ਈਸ਼ਾ ਦਿਓਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਅਹਾਨਾ ਦਿਓਲ ਹੋਈ ਭਾਵੁਕ 

ਅਹਾਨਾ ਦਿਓਲ ਆਪਣੀ ਮਾਂ ਦੇ ਨਾਲ ਪਿਤਾ ਨੂੰ ਮਰਨ ਉਪਰੰਤ ਮਿਲਣ ਵਾਲੇ ਅਵਾਰਡ ਨੂੰ ਲੈਣ ਦੇ ਲਈ ਪਹੁੰਚੀ ਸੀ । ਅਹਾਨਾ ਦਿਓਲ ਇਸ ਮੌਕੇ ‘ਤੇ ਬਹੁਤ ਭਾਵੁਕ ਹੋ ਗਈ ਸੀ ਅਤੇ ਬੁਰੀ ਤਰ੍ਹਾਂ ਰੋਣ ਲੱਗ ਪਈ ਸੀ। ਦੱਸ ਦਈਏ ਕਿ ਈਸ਼ਾ ਤੇ ਅਹਾਨਾ ਦਿਓਲ ਹੇਮਾ ਮਾਲਿਨੀ ਤੇ ਧਰਮਿੰਦਰ ਦੀਆਂ ਧੀਆਂ ਹਨ। ਜਦੋਂ ਕਿ ਪ੍ਰਕਾਸ਼ ਕੌਰ ਤੋਂ ਧਰਮਿੰਦਰ ਦੇ ਚਾਰ ਬੱਚੇ ਹਨ । ਜਿਸ ‘ਚ ਦੋ ਧੀਆਂ ਅਤੇ ਦੋ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਹਨ। 

© Copyright Galactic Television & Communications Pvt. Ltd. 2026. All rights reserved.