ਹੋਲੀ ਦੇ ਰੰਗਾਂ ‘ਚ ਰੰਗੇ ਮਨੋਰੰਜਨ ਜਗਤ ਦੇ ਸਿਤਾਰੇ, ਫੈਨਸ ਨੂੰ ਦਿੱਤੀ ਹੋਲੀ ਦੀ ਵਧਾਈ
ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਪੂਰੇ ਦੇਸ਼ ‘ਚ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ।ਲੋਕ ਹੱਥਾਂ ‘ਚ ਰੰਗ ਲੈ ਕੇ ਇੱਕ ਦੂਜੇ ਨੂੰ ਰੰਗ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ । ਬਾਲੀਵੁੱਡ ਸਿਤਾਰੇ ਵੀ ਹੋਲੀ ਦੇ ਰੰਗਾਂ ‘ਚ ਰੰਗੇ ਨਜ਼ਰ ਆਏ ।ਬਿੱਗ ਬੌਸ ਵਿਨਰ ਗੌਰਵ ਖੰਨਾ ਵੀ ਹੋਲੀ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆਏ ।
ਹੋਲੀ (Holi 2026) ਰੰਗਾਂ ਦਾ ਤਿਉਹਾਰ ਹੈ ਅਤੇ ਪੂਰੇ ਦੇਸ਼ ‘ਚ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ।ਲੋਕ ਹੱਥਾਂ ‘ਚ ਰੰਗ ਲੈ ਕੇ ਇੱਕ ਦੂਜੇ ਨੂੰ ਰੰਗ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ । ਬਾਲੀਵੁੱਡ ਸਿਤਾਰੇ ਵੀ ਹੋਲੀ ਦੇ ਰੰਗਾਂ ‘ਚ ਰੰਗੇ ਨਜ਼ਰ ਆਏ ।ਬਿੱਗ ਬੌਸ ਵਿਨਰ ਗੌਰਵ ਖੰਨਾ ਵੀ ਹੋਲੀ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆਏ ।ਆਪਣੀ ਪਤਨੀ ਦੇ ਨਾਲ ਹੋਲੀ ਮਨਾਉਂਦੇ ਹੋਏ ਉਨ੍ਹਾਂ ਨੂੰ ਸਪਾਟ ਕੀਤਾ ਗਿਆ । ਇਸ ਮੌਕੇ ਦੋਵਾਂ ਪਤੀ ਪਤਨੀ ਨੇ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ।
ਮਨੀਸ਼ਾ ਰਾਣੀ ਨੇ ਦਿੱਤੀ ਵਧਾਈ
ਬਿੱਗ ਬੌਸ ਓਟੀਟੀ-੨ ਫੇਮ ਮਨੀਸ਼ਾ ਰਾਣੀ ਨੇ ਵੀ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਅਦਾਕਾਰਾ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆਈ ।
ਯਾਮਿਨੀ ਮਲਹੋਤਰਾ ਵੀ ਹੋਲੀ ਦੇ ਰੰਗਾਂ ‘ਚ ਰੰਗੀ
ਅਦਾਕਾਰਾ ਯਾਮਿਨੀ ਮਲਹੋਤਰਾ ਵੀ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆਈ । ਅਦਾਕਾਰਾ ਨੇ ਹੋਲੀ ਦੇ ਮੁਬਾਰਕ ਮੌਕੇ ਦੀ ਸਭ ਨੂੰ ਵਧਾਈ ਦਿੱਤੀ ਅਤੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀ ਵਧਾਈ ਦਿੱਤੀ।
ਮਨਾਰਾ ਚੋਪੜਾ ਨੇ ਦਿੱਤੀ ਹੋਲੀ ਦੀ ਵਧਾਈ
ਅਦਾਕਾਰਾ ਮਨਾਰਾ ਚੋਪੜਾ ਨੇ ਵੀ ਹੋਲੀ ਦੀ ਵਧਾਈ ਦਿੱਤੀ । ਇਸ ਮੌਕੇ ‘ਤੇ ਉਨ੍ਹਾਂ ਨੇ ਤਿਲਕ ਹੋਲੀ ਮਨਾਈ ਤੇ ਸਭ ਨੂੰ ਪ੍ਰੇਮ ਪਿਆਰ ਦੇ ਨਾਲ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਕਿਹਾ।