ਐਮੀ ਅਵਾਰਡ 2025 : ਦਿਲਜੀਤ ਦੋਸਾਂਝ ਦਾ ਰੈੱਡ ਕਾਰਪੇਟ ‘ਤੇ ਜਲਵਾ, ਪਰ ਅਵਾਰਡ ਤੋਂ ਖੁੰਝ ਗਈ ‘ਅਮਰ ਸਿੰਘ ਚਮਕੀਲਾ’

ਕੌਮਾਂਤਰੀ ਐਮੀ ਅਵਾਰਡ 2025 ਬੀਤੇ ਦਿਨ ਨਿਊਯਾਰਕ ਸਿਟੀ ‘ਚ ਹੋਇਆ । ਜਿਸ ‘ਚ ਦਿਲਜੀਤ ਦੋਸਾਂਝ ਵੀ ਪਹੁੰਚੇ ਸਨ । ਕਿਉਂਕਿ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦੋ ਸ਼੍ਰੇਣੀਆਂ ‘ਚ ਨਾਮਜ਼ਦਗੀ ਪ੍ਰਾਪਤ ਹੋਈ ਸੀ ।ਜਿਸ ਕਾਰਨ ਹਰੇਕ ਪੰਜਾਬੀ ਹੀ ਨਹੀਂ ਬਲਕਿ ਹਰ ਭਾਰਤ ਵਾਸੀ ਨੂੰ ਮਾਣ ਮਹਿਸੂਸ ਹੋਇਆ ।

By  Shaminder Kaur Kaler November 26th 2025 11:55 AM -- Updated: November 26th 2025 11:57 AM

ਕੌਮਾਂਤਰੀ ਐਮੀ ਅਵਾਰਡ 2025  ਬੀਤੇ ਦਿਨ ਨਿਊਯਾਰਕ ਸਿਟੀ ‘ਚ ਹੋਇਆ । ਜਿਸ ‘ਚ ਦਿਲਜੀਤ ਦੋਸਾਂਝ (Diljit Dosanjh) ਵੀ ਪਹੁੰਚੇ ਸਨ । ਕਿਉਂਕਿ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦੋ ਸ਼੍ਰੇਣੀਆਂ ‘ਚ ਨਾਮਜ਼ਦਗੀ ਪ੍ਰਾਪਤ ਹੋਈ ਸੀ ।ਜਿਸ ਕਾਰਨ ਹਰੇਕ ਪੰਜਾਬੀ ਹੀ ਨਹੀਂ ਬਲਕਿ ਹਰ ਭਾਰਤ ਵਾਸੀ ਨੂੰ ਮਾਣ ਮਹਿਸੂਸ ਹੋਇਆ । ਪਰ ਇਹ ਫ਼ਿਲਮ ਅਵਾਰਡ ਹਾਸਲ ਨਹੀਂ ਕਰ ਸਕੀ। ਕਿਉਂਕਿ ਇਹ ਖੁਸ਼ੀ ਸਿਰਫ਼ ਨਾਮਜ਼ਦਗੀਆਂ ਤੱਕ ਹੀ ਸੀਮਤ ਰਹੀ। ਪਰ ਇਸ ਅਵਾਰਡ ਸਮਾਰੋਹ ‘ਚ ਦਿਲਜੀਤ ਦੋਸਾਂਝ ਨੇ ਆਪਣੀ ਮੌਜੂਦਗੀ ਦੇ ਨਾਲ ਧਮਾਲ ਮਚਾਈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਨਾਲ ਨਿਰਦੇਸ਼ਕ ਇਮਤਿਆਜ਼ ਅਲੀ ਨੇ ਫ਼ਿਲਮ ‘ਅਮਰ ਸਿੰਘ ਚਮਕੀਲਾ’ ਬਣਾਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ਵੀ ਆਈ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਦਰਸ਼ਕਾਂ ਦੇ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ ਅਤੇ ਉਹ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

© Copyright Galactic Television & Communications Pvt. Ltd. 2026. All rights reserved.