ਏਕਮ ਚਨੌਲੀ ਦੀ ਆਵਾਜ਼ ‘ਚ ਗੀਤ ‘ਰਾਜ਼ੀ ਰੱਖੇ ਰੱਬ’ 7 ਜੂਨ ਨੂੰ ਹੋਵੇਗਾ ਰਿਲੀਜ਼, ਫੈਨਸ ਕਰ ਰਹੇ ਬੇਸਬਰੀ ਨਾਲ ਉਡੀਕ

ਗਾਇਕ ਏਕਮ ਚਨੌਲੀ ਦੀ ਆਵਾਜ਼ ‘ਚ ਨਵਾਂ ਗੀਤ ‘ਰਾਜ਼ੀ ਰੱਖੇ ਰੱਬ’ ਸੱਤ ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਗੁਰੀ ਸਾਂਗਲੀ ਵੱਲੋਂ ਲਿਖੇ ਗਏ ਹਨ ਅਤੇ ਗੀਤ ‘ਚ ਏਕਮ ਚਨੌਲੀ ਦੇ ਨਾਲ ਫੀਮੇਲ ਲੀਡ ਮਾਡਲ ਦੇ ਤੌਰ ‘ਤੇ ਬਲਜਿੰਦਰ ਕੌਰ ਬੈਂਸ ਨਜ਼ਰ ਆਉਣਗੇ ।

By  Shaminder Kaur Kaler June 6th 2026 05:20 PM

ਗਾਇਕ ਏਕਮ ਚਨੌਲੀ ਦੀ ਆਵਾਜ਼ ‘ਚ ਨਵਾਂ ਗੀਤ ‘ਰਾਜ਼ੀ ਰੱਖੇ ਰੱਬ’ ਸੱਤ ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਗੁਰੀ ਸਾਂਗਲੀ ਵੱਲੋਂ ਲਿਖੇ ਗਏ ਹਨ ਅਤੇ ਗੀਤ ‘ਚ ਏਕਮ ਚਨੌਲੀ ਦੇ ਨਾਲ ਫੀਮੇਲ ਲੀਡ ਮਾਡਲ ਦੇ ਤੌਰ ‘ਤੇ ਬਲਜਿੰਦਰ ਕੌਰ ਬੈਂਸ ਨਜ਼ਰ ਆਉਣਗੇ । ਮਿਊਜ਼ਿਕ ਬਲੈਕ ਵਾਇਰਸ ਦਾ ਹੋਵੇਗਾ ਤੇ ਵੀਡੀਓ ਸਟਾਲਿਨਵੀਰ ਦੀ ਹੋਵੇਗੀ । ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਗੀਤ ‘ਚ ਰੱਬ ਦੀਆਂ ਦੁਆਵਾਂ ਅਤੇ ਅਸੀਸਾਂ ਦੇ ਨਾਲ ਭਰਪੂਰ ਹੋਵੇਗਾ ।

ਗਾਇਕ ਦੇ ਫੈਨਸ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਏਕਮ ਚਨੌਲੀ ਨੇ ਫਾਰਚੂਨਰ, ਭਾਗਾਂ ਵਾਲੀਏ, ਜੋੜੀ ਸਣੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਾਕਾ ਏ ਸਰਹਿੰਦ ‘ਤੇ ਗੀਤ ‘ਸਰਹਿੰਦ’ ਤੇ ‘ਦਾਦੀ ਪੋਤੇ’ ਵੀ ਉਨ੍ਹਾਂ ਨੇ ਗਾਇਆ ਹੈ।

ਏਕਮ ਚਨੌਲੀ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਨਵਾਂ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ । ਪਰ ਹਾਲੇ ਤੁਹਾਨੂੰ ਕੱਲ੍ਹ ਤੱਕ ਇੰਤਜ਼ਾਰ ਕਰਨਾ ਪਵੇਗਾ । ਕਿਉਂਕਿ ਕੱਲ੍ਹ ਨੂੰ ਯਾਨੀ ਕਿ ਸੱਤ ਜੂਨ, ਦਿਨ ਐਤਵਾਰ ਨੂੰ ਗਾਇਕ ਦਾ ਇਹ ਗੀਤ ਰਿਲੀਜ਼ ਹੋਵੇਗਾ। 


© Copyright Galactic Television & Communications Pvt. Ltd. 2026. All rights reserved.