ਦੁਰਗਾ ਰੰਗੀਲਾ ਦੇ ਪੁੱਤਰ ਨੇ ਖਰੀਦੀ ਨਵੀਂ ਫਾਰਚੂਨਰ ਕਾਰ, ਵੀਡੀਓ ਕੀਤਾ ਸਾਂਝਾ
ਦੁਰਗਾ ਰੰਗੀਲਾ ਦੇ ਪੁੱਤਰ ਨੇ ਨਵੀਂ ਕਾਰ ਖਰੀਦੀ ਹੈ।ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਮਲ ਰੰਗੀਲਾ ਆਪਣੇ ਪਿਤਾ ਦੁਰਗਾ ਰੰਗੀਲਾ ਨੂੰ ਸਭ ਤੋਂ ਪਹਿਲਾਂ ਕਾਰ ‘ਚ ਬਿਠਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਦੁਰਗਾ ਰੰਗੀਲਾ (Durga Rangila) ਦੇ ਪੁੱਤਰ ਨੇ ਨਵੀਂ ਕਾਰ ਖਰੀਦੀ ਹੈ।ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਮਲ ਰੰਗੀਲਾ ਆਪਣੇ ਪਿਤਾ ਦੁਰਗਾ ਰੰਗੀਲਾ ਨੂੰ ਸਭ ਤੋਂ ਪਹਿਲਾਂ ਕਾਰ ‘ਚ ਬਿਠਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਜਿਉਂ ਹੀ ਦੁਰਗਾ ਰੰਗੀਲਾ ਨੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਦੁਰਗਾ ਰੰਗੀਲਾ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਹ ਲਗਾਤਾਰ ਆਪਣੇ ਗੀਤ ਰਿਲੀਜ਼ ਕਰ ਰਹੇ ਹਨ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਪਿੱਠ ‘ਤੇ ਵਾਰ, ਦਾਗ ਨਾ ਲਵਾਈ ਮੌਲਾ ਚਿੱਟੀ ਪੱਗ ਨੂੰ, ਯਾਰਾਂ ਨੂੰ ਰੱਬ ਬਣਾ ਕੇ,ਸਾਨੂੰ ਜਿਓਂਦਿਆਂ ਮਾਰ ਗਈ, ਬਾਪੂ ਚੱਲੀਏ ਮੇਲੇ ਤੇ,ਮਿੱਠੀ ਮਿੱਠੀ ਯਾਦ ਸਣੇ ਕਈ ਹਿੱਟ ਗੀਤ ਗਾਏ ਹਨ । ਉਹਨਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਗਾਇਕੀ ਦੇ ਖੇਤਰ ‘ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।