ਦ੍ਰਿਸ਼ਟੀ ਗਰੇਵਾਲ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਦ੍ਰਿਸ਼ਟੀ ਗਰੇਵਾਲ ਦੂਜੀ ਵਾਰ ਮਾਂ ਬਣ ਗਈ ਹੈ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ। ਦ੍ਰਿਸ਼ਟੀ ਗਰੇਵਾਲ ਨੇ ਪੁੱਤਰ ਦੇ ਜਨਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

By  Shaminder Kaur Kaler January 10th 2026 01:49 PM

ਦ੍ਰਿਸ਼ਟੀ ਗਰੇਵਾਲ ਦੂਜੀ ਵਾਰ ਮਾਂ ਬਣ ਗਈ ਹੈ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ। ਦ੍ਰਿਸ਼ਟੀ ਗਰੇਵਾਲ ਨੇ ਪੁੱਤਰ ਦੇ ਜਨਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਇਸ ਲੰਮੀ ਚੌੜੀ ਪੋਸਟ ‘ਚ ਲਿਖਿਆ “ਖੁਸ਼ੀ ਅਤੇ ਬੇਅੰਤ ਸ਼ੁਕਰਗੁਜ਼ਾਰੀ ਨਾਲ ਭਰੇ ਦਿਲਾਂ ਨਾਲ, ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇੱਕ ਬੱਚੇ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ ।


ਸਾਡੀ ਛੋਟੀ ਮਨਹੀਰ ਹੁਣ ਇੱਕ ਮਾਣ ਵਾਲੀ ਵੱਡੀ ਭੈਣ ਬਣ ਗਈ ਹੈ, ਅਤੇ ਸਾਡਾ ਪਰਿਵਾਰ ਅੱਜ ਸੱਚਮੁੱਚ ਸੰਪੂਰਨ ਮਹਿਸੂਸ ਕਰ ਰਿਹਾ ਹੈ। ਤੁਹਾਡਾ ਧੰਨਵਾਦ, ਬਾਬਾ ਜੀ, ਸਾਨੂੰ ਆਪਣੀਆਂ ਬੇਅੰਤ ਅਸੀਸਾਂ ਦੇਣ ਲਈ”।ਦ੍ਰਿਸ਼ਟੀ ਗਰੇਵਾਲ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।  


ਦ੍ਰਿਸ਼ਟੀ ਗਰੇਵਾਲ ਦਾ ਵਰਕ ਫ੍ਰੰਟ 

ਦ੍ਰਿਸ਼ਟੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਵੈੱਬ ਸੀਰੀਜ਼ ‘ਚ ਵੀ ਉਹ ਨਜ਼ਰ ਆ ਚੁੱਕੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਨ੍ਹਾਂ ਦੇ ਪਤੀ ਵੀ ਵਧੀਆ ਅਦਾਕਾਰ ਹਨ ਅਤੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.