ਦ੍ਰਿਸ਼ਟੀ ਗਰੇਵਾਲ ਦੇ ਚਾਚਾ ਜੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਚਾਚਾ ਜੀ ਦਾ ਦਿਹਾਂਤ ਹੋ ਗਿਆ ਹੈ ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਭਾਵੁਕ ਵੀ ਹੋ ਗਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਸਾਡੇ ਪਿਆਰੇ ਬਾਬੂ ਚਾਚਾ ਜੀ... ਇਹ ਅਜੇ ਵੀ ਅਵਿਸ਼ਵਾਸ਼ਯੋਗ ਲੱਗਦਾ ਹੈ ਕਿ ਤੁਸੀਂ ਹੁਣ ਸਾਡੇ ਨਾਲ ਨਹੀਂ ਹੋ।
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਚਾਚਾ ਜੀ ਦਾ ਦਿਹਾਂਤ ਹੋ ਗਿਆ ਹੈ ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਭਾਵੁਕ ਵੀ ਹੋ ਗਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਸਾਡੇ ਪਿਆਰੇ ਬਾਬੂ ਚਾਚਾ ਜੀ... ਇਹ ਅਜੇ ਵੀ ਅਵਿਸ਼ਵਾਸ਼ਯੋਗ ਲੱਗਦਾ ਹੈ ਕਿ ਤੁਸੀਂ ਹੁਣ ਸਾਡੇ ਨਾਲ ਨਹੀਂ ਹੋ। ਤੁਸੀਂ ਜੋ ਚੁੱਪ ਛੱਡ ਦਿੱਤੀ ਹੈ, ਉਹ ਸਹਿਣ ਲਈ ਬਹੁਤ ਭਾਰੀ ਹੈ।ਅਸੀਂ ਤੁਹਾਨੂੰ ਹਰ ਪਲ ਯਾਦ ਕਰਦੇ ਹਾਂ... ਕੋਈ ਵੀ ਦਿਨ ਤੁਹਾਡੀਆਂ ਯਾਦਾਂ ਤੋਂ ਬਿਨਾਂ ਨਹੀਂ ਲੰਘਦਾ ਜੋ ਸਾਡੀਆਂ ਅੱਖਾਂ ਵਿੱਚ ਹੰਝੂ ਲਿਆਉਂਦੀਆਂ ਹਨ।

ਤੁਸੀਂ ਸਿਰਫ਼ ਸਾਡੇ ਚਾਚਾ ਜੀ ਹੀ ਨਹੀਂ ਸੀ, ਤੁਸੀਂ ਸਾਡੀ ਤਾਕਤ, ਸਾਡਾ ਸਹਾਰਾ, ਸਾਡੀ ਸੁਰੱਖਿਅਤ ਜਗ੍ਹਾ ਸੀ। ਮੰਮੀ ਪਾਪਾ ਦੇ ਬਾਅਦ, ਤੁਸੀਂ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤਾ।ਤੁਸੀਂ ਸਾਨੂੰ ਪਿਆਰ ਕੀਤਾ, ਸਾਡੀ ਰੱਖਿਆ ਕੀਤੀ, ਅਤੇ ਇੱਕ ਮਾਤਾ-ਪਿਤਾ ਵਾਂਗ ਸਾਡੇ ਨਾਲ ਖੜ੍ਹੇ ਰਹੇ। ਅਤੇ ਅੱਜ, ਉਹ ਖਾਲੀਪਣ ਅਸਹਿ ਮਹਿਸੂਸ ਹੁੰਦਾ ਹੈ।ਤੁਹਾਡਾ ਪਿਆਰ, ਤੁਹਾਡੀ ਦੇਖਭਾਲ, ਤੁਹਾਡੀ ਮੌਜੂਦਗੀ... ਸਭ ਕੁਝ ਬਹੁਤ ਯਾਦ ਆ ਰਿਹਾ ਹੈ। ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ, ਸਾਡੀਆਂ ਯਾਦਾਂ ਵਿੱਚ, ਹਰ ਛੋਟੀ ਜਿਹੀ ਚੀਜ਼ ਵਿੱਚ ਰਹੋਗੇ ਜੋ ਸਾਨੂੰ ਤੁਹਾਡੀ ਯਾਦ ਦਿਵਾਉਂਦੀ ਹੈ’। ਦ੍ਰਿਸ਼ਟੀ ਗਰੇਵਾਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਦ੍ਰਿਸ਼ਟੀ ਗਰੇਵਾਲ ਦੀ ਨਿੱਜੀ ਜ਼ਿੰਦਗੀ
ਦ੍ਰਿਸ਼ਟੀ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਲ ‘ਚ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਧੀ ਨੇ ਜਨਮ ਲਿਆ ਸੀ ਜੋ ਕਿ ਹੁਣ ਕਾਫੀ ਵੱਡੀ ਹੋ ਗਈ ਹੈ। ਦ੍ਰਿਸ਼ਟੀ ਗਰੇਵਾਲ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੇ ਪਤੀ ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ ।