ਦ੍ਰਿਸ਼ਟੀ ਗਰੇਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਜਲਦ ਹੀ ਦੂਜੇ ਬੱਚੇ ਨੂੰ ਦੇਵੇਗੀ ਜਨਮ

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਉਸ ਨੇ ਆਪਣਾ ਨਵਾਂ ਫੋਟੋ ਸ਼ੂਟ ਕਰਵਾਇਆ । ਇਸ ਮੈਟਰਨਿਟੀ ਸ਼ੂਟ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

By  Shaminder Kaur Kaler January 7th 2026 06:20 PM

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਉਸ ਨੇ ਆਪਣਾ ਨਵਾਂ ਫੋਟੋ ਸ਼ੂਟ ਕਰਵਾਇਆ । ਇਸ ਮੈਟਰਨਿਟੀ ਸ਼ੂਟ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਧੀ ਤੇ ਪਤੀ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰੈਗਨੇਂਸੀ ਦਾ ਗਲੋ ਅਦਾਕਾਰਾ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਿਹਾ ਹੈ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।


ਅਦਾਕਾਰਾ ਨੇ ਲਿਖਿਆ “ਮੇਰੇ ਦੂਜੇ ਬੱਚੇ ਲਈ ਸਭ ਤੋਂ ਸ਼ਾਨਦਾਰ ਮੈਟਰਨਿਟੀ ਸ਼ੂਟ ਲਈ ਪਾਮਲ ਕ੍ਰਿਏਸ਼ਨਜ਼ ਨੂੰ ਬਹੁਤ ਬਹੁਤ ਮੁਬਾਰਕਾਂ,ਉਨ੍ਹਾਂ ਨਾਲ ਇਹ ਯਾਤਰਾ ਸੱਚਮੁੱਚ ਖਾਸ ਅਤੇ ਮੇਰੇ ਦਿਲ ਦੇ ਨੇੜੇ ਰਹੀ ਹੈ।ਮੇਰੇ ਪਹਿਲੇ ਬੱਚੇ ਦੇ ਮੈਟਰਨਿਟੀ ਸ਼ੂਟ ਤੋਂ ਲੈ ਕੇ, ਮੇਰੀ ਧੀ ਦੇ ਨਵਜੰਮੇ ਬੱਚੇ ਦੇ ਸ਼ੂਟ ਤੱਕ, ਉਸਦਾ ਪਹਿਲਾ ਜਨਮਦਿਨ, ਦੂਜਾ ਜਨਮਦਿਨ, ਅਤੇ ਹੁਣ ਮੇਰਾ ਦੂਜਾ ਗਰਭ ਅਵਸਥਾ ਮੈਟਰਨਿਟੀ ਸ਼ੂਟ - ਸਾਡੀ ਜ਼ਿੰਦਗੀ ਦੇ ਹਰ ਕੀਮਤੀ ਮੀਲ ਪੱਥਰ ਨੂੰ ਪਾਮਲ ਕ੍ਰਿਏਸ਼ਨਜ਼ ਦੁਆਰਾ ਸੁੰਦਰਤਾ ਨਾਲ ਕੈਦ ਕੀਤਾ ਗਿਆ ਹੈ ਮੈਨੂੰ ਸਭ ਤੋਂ ਵੱਧ ਪਸੰਦ ਹੈ ਉਨ੍ਹਾਂ ਦਾ ਧੀਰਜ, ਪੇਸ਼ੇਵਰਤਾ ਅਤੇ ਬੱਚਿਆਂ ਪ੍ਰਤੀ ਪਿਆਰ।


ਉਹ ਸ਼ੂਟ ਦੌਰਾਨ ਬੱਚਿਆਂ ਨੂੰ ਇੰਨਾ ਆਰਾਮਦਾਇਕ ਮਹਿਸੂਸ ਕਰਵਾਉਂਦੇ ਹਨ ਕਿ ਸਾਡੇ ਵਿੱਚੋਂ ਕੋਈ ਵੀ ਥੱਕਿਆ ਜਾਂ ਤਣਾਅ ਮਹਿਸੂਸ ਨਹੀਂ ਕਰਦਾ। ਸਭ ਕੁਝ ਬਹੁਤ ਹੀ ਨਿਰਵਿਘਨ, ਸ਼ਾਂਤ ਅਤੇ ਖੁਸ਼ ਮਹਿਸੂਸ ਹੁੰਦਾ ਹੈ - ਸਿਰਫ਼ ਸ਼ੁੱਧ ਸਕਾਰਾਤਮਕ ਵਾਈਬਸ” ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਦੱਸ ਦਈਏ ਕਿ ਅਦਾਕਾਰਾ ਦੂਜੇ ਬੱਚੇ ਦੇ ਜਨਮ ਦੇ ਲਈ ਹਸਪਤਾਲ ‘ਚ ਦਾਖਲ ਹੋ ਚੁੱਕੀ ਹੈ ਅਤੇ ਕਿਸੇ ਵੇਲੇ ਵੀ ਫੈਨਸ ਦੇ ਲਈ ਗੁੱਡ ਨਿਊਜ਼ ਆ ਸਕਦੀ ਹੈ।

© Copyright Galactic Television & Communications Pvt. Ltd. 2026. All rights reserved.