ਡਾ. ਸਵੈਮਾਨ ਸਿੰਘ ਕੌਰ ਬੀ ਦੇ ਘਰ ਆਪਣੀ ਟੀਮ ਦੇ ਨਾਲ ਪਹੁੰਚੇ, ਸਾਂਝੀਆਂ ਕੀਤੀਆਂ ਤਸਵੀਰਾਂ

ਡਾ. ਸਵੈਮਾਨ ਸਿੰਘ ਗਾਇਕਾ ਕੌਰ ਬੀ ਦੇ ਘਰ ਪਹੁੰਚੇ । ਬੀਤੀ ਰਾਤ ਗਾਇਕਾ ਦੇ ਘਰ ਡਾ. ਸਵੈਮਾਨ ਸਿੰਘ ਡਿਨਰ ਦੇ ਲਈ ਪਹੁੰਚੇ ਸਨ। ਜਿਸ ਦੀਆਂ ਕੁਝ ਤਸਵੀਰਾਂ ਵੀ ਡਾ. ਸਵੈਮਾਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

By  Shaminder Kaur Kaler June 3rd 2026 12:47 PM -- Updated: June 3rd 2026 12:52 PM

ਡਾ. ਸਵੈਮਾਨ ਸਿੰਘ ਗਾਇਕਾ ਕੌਰ ਬੀ ਦੇ ਘਰ ਪਹੁੰਚੇ । ਬੀਤੀ ਰਾਤ ਗਾਇਕਾ ਦੇ ਘਰ ਡਾ. ਸਵੈਮਾਨ ਸਿੰਘ ਡਿਨਰ ਦੇ ਲਈ ਪਹੁੰਚੇ ਸਨ। ਜਿਸ ਦੀਆਂ ਕੁਝ ਤਸਵੀਰਾਂ ਵੀ ਡਾ. ਸਵੈਮਾਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਉਨ੍ਹਾਂ ਦੀ ਪੂਰੀ ਟੀਮ ਨੇ ਕੌਰ ਬੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ‘ਤੇ ਗਾਇਕਾ ਦਾ ਭਰਾ ਤੇ ਹੋਰ ਪਰਿਵਾਰਕ ਮੈਂਬਰ ਵੀ ਨਜ਼ਰ ਆਏ । 


ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਸਨ ਡਾ. ਸਵੈਮਾਨ 

ਡਾ. ਸਵੈਮਾਨ ਸਿੰਘ ਕਿਸਾਨ ਅੰਦੋਲਨ ਦੇ ਦੌਰਾਨ ਚਰਚਾ ‘ਚ ਆਏ ਸਨ। ਉਹ ਖਾਸ ਤੌਰ ‘ਤੇ ਇਸ ਅੰਦੋਲਨ ‘ਚ ਸ਼ਾਮਿਲ ਲੋਕਾਂ ਨੂੰ ਸਮਰਥਨ ਦੇਣ ਦੇ ਲਈ ਕੈਲੀਫੋਰਨੀਆ ਤੋਂ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਅੰਦੋਲਨ ‘ਚ ਲੱਗੇ ਮੈਡੀਕਲ ਕੈਂਪ ‘ਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਸਨ ।


ਇਸ ਤੋਂ ਇਲਾਵਾ ਉਹ ਹੁਣ ਵੀ ਪੰਜਾਬ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਉਹ ਲਗਾਤਾਰ ਸਾਂਝੀਆਂ ਕਰਦੇ ਰਹਿੰਦੇ ਹਨ । 

ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਪੀਜ਼ਾ ਹੱਟ, ਫੁਲਕਾਰੀ, ਮਿੱਤਰਾਂ ਦੇ ਬੂਟ, ਬਜਟ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ। 

© Copyright Galactic Television & Communications Pvt. Ltd. 2026. All rights reserved.