ਡੌਲੀ ਗੁਲੇਰੀਆ ਤੇ ਸੁਨੈਨੀ ਨੇ ਜਸਬੀਰ ਜੱਸੀ ਨੂੰ ਸੁਣਾਇਆ ਮਸ਼ਹੂਰ ਲੋਕ ਗੀਤ, ਜਸਬੀਰ ਜੱਸੀ ਨੇ ਕੀਤੀ ਤਾਰੀਫ਼
ਜਸਬੀਰ ਜੱਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਡੌਲੀ ਗੁਲੇਰੀਆ ਤੇ ਸੁਨੈਨੀ ਨੇ ਪ੍ਰਸਿੱਧ ਲੋਕ ਗੀਤ ‘ਕਣਕ ਨਿੱਸਰੀਆਂ ਧੀਆਂ ਕਿਉਂ ਵਿੱਸਰੀਆਂ ਨੀ ਮਾਏਂ’ ਗਾ ਕੇ ਸੁਣਾ ਰਹੀਆਂ ਹਨ ।
ਜਸਬੀਰ ਜੱਸੀ (Jasbir Jassi) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਡੌਲੀ ਗੁਲੇਰੀਆ ਤੇ ਸੁਨੈਨੀ ਨੇ ਪ੍ਰਸਿੱਧ ਲੋਕ ਗੀਤ ‘ਕਣਕ ਨਿੱਸਰੀਆਂ ਧੀਆਂ ਕਿਉਂ ਵਿੱਸਰੀਆਂ ਨੀ ਮਾਏਂ’ ਗਾ ਕੇ ਸੁਣਾ ਰਹੀਆਂ ਹਨ । ਗਾਇਕ ਜਸਬੀਰ ਜੱਸੀ ਨੇ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕੀਤੀ ਹੈ । ਜਸਬੀਰ ਜੱਸੀ ਇਸ ਲੋਕ ਗੀਤ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ।

ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।
ਹਰ ਮੁੱਦੇ ‘ਤੇ ਖੁੱਲ੍ਹ ਕੇ ਬੋਲਦੇ ਹਨ ਜੱਸੀ
ਜਸਬੀਰ ਜੱਸੀ ਹਰ ਮੁੱਦੇ ‘ਤੇ ਖੁੱਲ੍ਹ ਕੇ ਬੋਲਦੇ ਹਨ ਅਤੇ ਬੀਤੇ ਦਿਨੀਂ ਉਸ ਵੇਲੇ ਉਹ ਚਰਚਾ ‘ਚ ਆ ਗਏ ਸਨ। ਜਦੋਂ ਉਨ੍ਹਾਂ ਨੇ ਇੱਕ ਧਾਰਮਿਕ ਸਮਾਗਮ ‘ਚ ਪਰਫਾਰਮ ਕੀਤਾ ਸੀ ।