ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੀ ਗੋਦ ਭਰਾਈ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਵੀ ਦਿਖਾਈ ਦੇ ਰਹੇ ਹਨ।
ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਵੀ ਦਿਖਾਈ ਦੇ ਰਹੇ ਹਨ।ਅਦਾਕਾਰਾ ਛੇ ਮਹੀਨੇ ਦੀ ਗਰਭਵਤੀ ਹੈ ਅਤੇ ਜੂਨ ‘ਚ ਉਨ੍ਹਾਂ ਦੀ ਡਿਲੀਵਰੀ ਹੋ ਸਕਦੀ ਹੈ।ਦਿਵਿਆਂਕਾ ਤ੍ਰਿਪਾਠੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ ।

ਬੇਬੀ ਬੰਪ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਦਿਵਿਆਂਕਾ ਤ੍ਰਿਪਾਠੀ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਪਤੀ ਵਿਵੇਕ ਦਹੀਆ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਨਵੇਂ ਯੂ-ਟਿਊਬ ਚੈਨਲ ਦਾ ਐਲਾਨ ਵੀ ਕੀਤਾ ਸੀ।ਬੇਬੀ ਸ਼ਾਵਰ ਦੀਆਂ ਤਸਵੀਰਾਂ ਦਿਵਿਆਂਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਨਹੀਂ ਕੀਤੀਆਂ, ਪਰ ਉਨ੍ਹਾਂ ਦੀ ਸਹੇਲੀ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਵਿਆਹ ਤੋਂ ਕਈ ਸਾਲ ਬਾਅਦ ਦਿਵਿਆਂਕਾ ਤ੍ਰਿਪਾਠੀ ਮਾਂ ਬਣਨ ਜਾ ਰਹੀ ਹੈ ਅਤੇ ਇਸ ਜੋੜੀ ਨੂੰ ਮਾਪੇ ਬਣਦੇ ਵੇਖਣ ਦੇ ਲਈ ਦੋਵਾਂ ਦੇ ਫੈਨਸ ਐਕਸਾਈਟਡ ਹਨ।