ਪੰਜਾਬ ‘ਚ ਪੰਜਾਬੀ ਫ਼ਿਲਮਾਂ ਦੇ ਨਾਲ ਹੋ ਰਿਹਾ ਵਿਤਕਰਾ,ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੇ PVR ਤੇ ਇਲਜ਼ਾਮ

ਪੰਜਾਬੀ ਗਾਇਕ ਐਮੀ ਵਿਰਕ ਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਬੰਬੂਕਾਟ-੨’ ਅੱਜ ਰਿਲੀਜ਼ ਹੋਈ ਹੈ। ਫ਼ਿਲਮ ਦੀ ਰਿਲੀਜ਼ ਮੌਕੇ ‘ਤੇ ਦੋਵੇਂ ਅਦਾਕਾਰ ਲਾਈਵ ਹੋਏ ਅਤੇ ਪੀਵੀਆਰ ਖਿਲਾਫ਼ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ।

By  Shaminder Kaur Kaler February 20th 2026 11:33 AM -- Updated: February 20th 2026 11:34 AM

ਪੰਜਾਬੀ ਗਾਇਕ ਐਮੀ ਵਿਰਕ (Ammy Virk) ਤੇ ਬਿੰਨੂ ਢਿੱਲੋਂ (Binnu Dhillon) ਦੀ ਫ਼ਿਲਮ ‘ਬੰਬੂਕਾਟ-੨’ ਅੱਜ ਰਿਲੀਜ਼ ਹੋਈ ਹੈ। ਫ਼ਿਲਮ ਦੀ ਰਿਲੀਜ਼ ਮੌਕੇ ‘ਤੇ ਦੋਵੇਂ ਅਦਾਕਾਰ ਲਾਈਵ ਹੋਏ ਅਤੇ ਪੀਵੀਆਰ ਖਿਲਾਫ਼ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਪੰਜਾਬੀ ਫ਼ਿਲਮਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ।ਬਿੰਨੂ ਢਿੱਲੋਂ ਨੇ ਕਿਹਾ ਕਿ ਸਾਊਥ ਅਤੇ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।


ਪੀਵੀਆਰ ਵਾਲਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਫ਼ਿਲਮਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਸਾਡੀ ਫ਼ਿਲਮ ਦੇ ਨਾਲ ਧੱਕਾ ਕੀਤਾ ਗਿਆ ਹੈ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਲਾਸਟ ਮੂਮੈਂਟ ਤੱਕ ਸਾਨੂੰ ਪੀਵੀਆਰ ਵਾਲਿਆਂ ਨੇ ਪ੍ਰੇਸ਼ਾਨ ਕੀਤਾ ਹੈ। ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ ਪੀਵੀਆਰ ਦੇ ਵੱਲੋਂ ਲੋੜੀਂਦੇ ਸ਼ੋਅ ਨਹੀਂ ਦਿੱਤੇ ਗਏ ਤੇ ਵਾਰ ਵਾਰ ਦੂਜੀਆਂ ਫ਼ਿਲਮਾਂ ਦਾ ਹਵਾਲਾ ਦਿੱਤਾ ਗਿਆ।


ਐਮੀ ਵਿਰਕ ਨੇ ਕਿਹਾ ਕਿ ਸਾਡੀ ਫ਼ਿਲਮ ਸਾਰੇ ਸਿਨੇਮਾ ਘਰਾਂ ‘ਚ ਹੈ। ਪਰ ਪੀਵੀਆਰ ‘ਚ ਨਹੀਂ ਦਿਖਾਈ ਜਾਵੇਗੀ। ਦੋਵਾਂ ਅਦਾਕਾਰਾਂ ਦਾ ਕਹਿਣਾ ਹੈ ਕਿ ਪੰਜਾਬੀ ਫ਼ਿਲਮਾਂ ਅਤੇ ਭਾਸ਼ਾ ਦੀ ਆਵਾਜ਼ ਦਬਾਈ ਜਾ ਰਹੀ ਹੈ।ਇਸ ਦੇ ਨਾਲ ਹੀ ਦੋਵਾਂ ਐਕਟਰਾਂ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ‘ਚ ਜਾ ਕੇ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਵੀ ਦਰਸ਼ਕਾਂ ਨੂੰ ਕੀਤੀ ਹੈ। 

© Copyright Galactic Television & Communications Pvt. Ltd. 2026. All rights reserved.