ਦੀਪਾ ਦੋਸਾਂਝ ਦਾ ਅੱਜ ਹੋਇਆ ਭੋਗ ਅਤੇ ਅੰਤਿਮ ਅਰਦਾਸ

ਯੂ ਕੇ ਮੂਲ ਦੇ ਗਾਇਕ ਅਤੇ ਭੰਗੜਾ ਸਟਾਰ ਦੀਪਾ ਦੋਸਾਂਝ ਦਾ ਭੋਗ ਤੇ ਅੰਤਿਮ ਅਰਦਾਸ ਹੋਈ । ਜਿਸ ‘ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਬੀਤੇ ਦਿਨੀਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ ।

By  Shaminder Kaur Kaler April 15th 2026 06:05 PM

ਯੂ ਕੇ ਮੂਲ ਦੇ ਗਾਇਕ ਅਤੇ ਭੰਗੜਾ ਸਟਾਰ ਦੀਪਾ ਦੋਸਾਂਝ ਦਾ ਭੋਗ ਤੇ ਅੰਤਿਮ ਅਰਦਾਸ ਹੋਈ । ਜਿਸ ‘ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਬੀਤੇ ਦਿਨੀਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਹੁਣ ਕਈ ਸਿਤਾਰੇ ਉਨ੍ਹਾਂ ਦੇ ਭੋਗ ਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ।


ਰੀਟਰੋ ਸਿੰਘ ਨੇ ਦੀਪਾ ਦੋਸਾਂਝ ਦੇ ਭੋਗ ਅਤੇ ਅੰਤਿਮ ਅਰਦਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਭਾਜੀ ਭਾਵੇਂ ਚਲੇ ਗਏ ਹੋਣ, ਉਨ੍ਹਾਂ ਦੀ ਆਵਾਜ਼ ਅਤੇ ਯਾਦਦਾਸ਼ਤ ਸੰਗੀਤ ਦੀ ਸ਼ਾਨਦਾਰ ਵਿਰਾਸਤ ਦੁਆਰਾ ਹਮੇਸ਼ਾ ਲਈ ਜਿਉਂਦੀ ਰਹੇਗੀ ਜੋ ਉਹ ਆਪਣੇ ਪਿੱਛੇ ਛੱਡ ਗਿਆ ਹੈ।

ਸੰਗੀਤ ਲਈ ਤੁਹਾਡਾ ਧੰਨਵਾਦ, ਮਨੋਰੰਜਨ ਲਈ ਤੁਹਾਡਾ ਧੰਨਵਾਦ ਅਤੇ ਯਾਦਾਂ ਲਈ ਤੁਹਾਡਾ ਧੰਨਵਾਦ” । ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਹੁਣ ਤੱਕ ਇੰਡਸਟਰੀ ਨੂੰ ਅਲਵਿਦਾ ਆਖ ਚੁੱਕੇ ਹਨ। ਜਿਸ ‘ਚ ਬੀਤੇ ਸਾਲ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਇਲਾਵਾ ਜਸਵਿੰਦਰ ਭੱਲਾ ਸਣੇ ਕਈ ਸਿਤਾਰਿਆਂ ਦਾ ਦਿਹਾਂਤ ਹੋ ਗਿਆ ਸੀ । ਹੁਣ ਬੀਤੇ ਐਤਵਾਰ ਨੂੰ ਮਸ਼ਹੂਰ ਬਾਲੀਵੁੱਡ ਗਾਇਕਾ ਨੇ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । 

© Copyright Galactic Television & Communications Pvt. Ltd. 2026. All rights reserved.