ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਦਿਨੇਸ਼ ਔਲੱਕ ਨੂੰ ਮਿਊਜ਼ਿਕ ‘ਚ ਮਿਲੀ ਆਨਰੇਰੀ ਡਾਕਟਰੇਟ ਦੀ ਡਿਗਰੀ, ਜੈਜ਼ੀ ਬੀ ਨੇ ਦਿੱਤੀ ਵਧਾਈ
ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਦਿਨੇਸ਼ ਔਲੱਕ ਨੇ ਸੰਗੀਤ ‘ਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਗਾਇਕ ਜੈਜ਼ੀ ਬੀ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਦਿਨੇਸ਼ ਔਲੱਕਨੂੰ ਡਿਗਰੀ ਦਿੱਤੀ ਜਾ ਰਹੀ ਹੈ। ਜੈਜ਼ੀ ਬੀ ਨੇ ਆਪਣੇ ਦੋਸਤ ਨੂੰ ਹੱਲਾਸ਼ੇਰੀ ਦੇਣ ਦੇ ਲਈ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਮੇਰੇ ਪਿਆਰੇ ਦੋਸਤ ਦਿਨੇਸ਼ ਔਲੱਕ ਨੂੰ ਸੰਗੀਤ ਵਿੱਚ ਵੱਕਾਰੀ ਆਨਰੇਰੀ ਡਾਕਟਰੇਟ ਪ੍ਰਾਪਤ ਕਰਨ 'ਤੇ ਬਹੁਤ-ਬਹੁਤ ਵਧਾਈਆਂ ।
ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਦਿਨੇਸ਼ ਔਲੱਕ ਨੇ ਸੰਗੀਤ ‘ਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਗਾਇਕ ਜੈਜ਼ੀ ਬੀ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਦਿਨੇਸ਼ ਔਲੱਕਨੂੰ ਡਿਗਰੀ ਦਿੱਤੀ ਜਾ ਰਹੀ ਹੈ। ਜੈਜ਼ੀ ਬੀ ਨੇ ਆਪਣੇ ਦੋਸਤ ਨੂੰ ਹੱਲਾਸ਼ੇਰੀ ਦੇਣ ਦੇ ਲਈ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਮੇਰੇ ਪਿਆਰੇ ਦੋਸਤ ਦਿਨੇਸ਼ ਔਲੱਕ ਨੂੰ ਸੰਗੀਤ ਵਿੱਚ ਵੱਕਾਰੀ ਆਨਰੇਰੀ ਡਾਕਟਰੇਟ ਪ੍ਰਾਪਤ ਕਰਨ 'ਤੇ ਬਹੁਤ-ਬਹੁਤ ਵਧਾਈਆਂ । ਤੁਹਾਡਾ ਜਨੂੰਨ, ਸਮਰਪਣ ਅਤੇ ਸੰਗੀਤ ਵਿੱਚ ਯੋਗਦਾਨ ਸੱਚਮੁੱਚ ਤੁਹਾਡੇ ਆਲੇ ਦੁਆਲੇ ਦੇ ਹਰ ਵਿਅਕਤੀ ਨੂੰ ਪ੍ਰੇਰਿਤ ਕਰਦਾ ਹੈ। ਇਹ ਸਿਰਫ਼ ਇੱਕ ਪ੍ਰਾਪਤੀ ਨਹੀਂ ਹੈ, ਸਗੋਂ ਇੱਕ ਮਾਣ ਵਾਲਾ ਪਲ ਹੈ ਜੋ ਤੁਹਾਡੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨੂੰ ਦਰਸਾਉਂਦਾ ਹੈ”। ਜੈਜ਼ੀ ਬੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਦਿਨੇਸ਼ ਔਲੱਕ ਮਸ਼ਹੂਰ ਪ੍ਰੋਡਿਊਸਰ
ਦਿਨੇਸ਼ ਔਲੱਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪ੍ਰੋਡਿਊਸਰ ਹਨ ਅਤੇ ਸਪੀਡ ਰਿਕਾਰਡ ਕੰਪਨੀ ਦੇ ਚੇਅਰਮੈਨ ਹਨ । ਉਨ੍ਹਾਂ ਦੇ ਮਿਊਜ਼ਿਕ ਲੇਬਲ ਹੇਠ ਕਈ ਹਿੱਟ ਗੀਤ ਰਿਲੀਜ਼ ਹੋਏ ਹਨ । ਬੀਤੇ ਸਾਲ ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਪੰਜਾਬ ਫ਼ਿਲਮ ਮੀਡੀਆ ਬੋਰਡ ਦੇ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ । ਦਿਨੇਸ਼ ਔਲੱਕ ਪੰਜਾਬੀ ਮਨੋਰੰਜਨ ਜਗਤ ਦੀ ਨਾਮੀ ਹਸਤੀ ਹਨ।

ਜੈਜ਼ੀ ਬੀ ਦਾ ਦੋਸਤਾਂ ਨਾਲ ਖ਼ਾਸ ਲਗਾਅ
ਗਾਇਕ ਜੈਜ਼ੀ ਬੀ ਅਕਸਰ ਆਪਣੇ ਦੋਸਤਾਂ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ। ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦਾ ਇਲਾਜ ਕਰਵਾ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਦੁਰਗਾਪੁਰ ‘ਚ ਸ੍ਰੀ ਅਖੰਡ ਪਾਠ ਸਾਹਿਬ ਵੀ ਰਖਵਾਇਆ ਸੀ।
ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਪਿਛਲੇ ਤੀਹ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਨਾਗ ਸਾਂਭ ਦੇ ਜ਼ੁਲਫਾਂ ਦੇ, ਦੋ ਸੱਪ ਦੇ ਬੱਚੇ ਲਮਕਾ ਲਏ, ਆਇਆ ਮੈਂ ਗੱਡੀ ਮੋੜ ਕੇ, ਰੈਂਬੋ ਰੈਂਬੋ, ਮਿੱਤਰਾਂ ਦੇ ਬੂਟ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।