ਦਿਲਪ੍ਰੀਤ ਢਿੱਲੋਂ ਦੀ ਸਾਬਕਾ ਪਤਨੀ ਅੰਬਰ ਧਾਲੀਵਾਲ ਦੇ ਭਰਾ ਦਾ ਹੋਇਆ ਵਿਆਹ, ਅੰਬਰ ਧਾਲੀਵਾਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕ ਦਿਲਪ੍ਰੀਤ ਢਿੱਲੋਂ ਦੀ ਸਾਬਕਾ ਪਤਨੀ ਅੰਬਰ ਧਾਲੀਵਾਲ ਦੇ ਭਰਾ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਆਪਣੇ ਭਰਾ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।

By  Shaminder Kaur Kaler May 6th 2026 06:00 PM

ਗਾਇਕ ਦਿਲਪ੍ਰੀਤ ਢਿੱਲੋਂ (Dilpreet Dhillon) ਦੀ ਸਾਬਕਾ ਪਤਨੀ ਅੰਬਰ ਧਾਲੀਵਾਲ ਦੇ ਭਰਾ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਆਪਣੇ ਭਰਾ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅੰਬਰ ਧਾਲੀਵਾਲ ਨੇ ਲਿਖਿਆ ‘ਮੇਰਾ ਭਰਾ ਆਪਣੇ ਵਿਆਹ ਵਾਲੇ ਦਿਨ ਮਹਾਰਾਜਿਆਂ ਵਾਂਗ ਲੱਗ ਰਿਹਾ ਸੀ’।


ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਬਰ ਧਾਲੀਵਾਲ ਨੇ ਹੋਰ ਵੀ ਕਈ ਵੀਡੀਓ ਵਿਆਹ ਦੇ ਸਾਂਝੇ ਕੀਤੇ ਹਨ। ਜਿਸ ‘ਚ ਉਹ ਆਪਣੀ ਨਵ-ਵਿਆਹੀ ਭਾਬੀ ਦੇ ਨਾਲ ਦਿਖਾਈ ਦੇ ਰਹੀ ਹੈ।


ਸੋਸ਼ਲ ਮੀਡੀਆ ‘ਤੇ ਅੰਬਰ ਧਾਲੀਵਾਲ ਦੀਆਂ ਇਨ੍ਹਾਂ ਤਸਵੀਰਾਂ ‘ਤੇ  ਵੱਖੋ ਵੱਖ ਰਿਐਕਸ਼ਨ ਸਾਹਮਣੇ ਆ ਰਹੇ ਹਨ। ਅੰਬਰ ਧਾਲੀਵਾਲ ਨੇ ਆਪਣੇ ਭਰਾ ਦੇ ਵਿਆਹ ਦੇ ਵੱਖ ਵੱਖ ਮੌਕਿਆਂ ਦੇ ਲਈ ਵੱਖੋ ਵੱਖਰੇ ਸੂਟ ‘ਤੇ ਲਹਿੰਗਾ ਚੋਲੀ ਬਣਵਾਏ ਸਨ। 


ਅੰਬਰ ਧਾਲੀਵਾਲ ਤੇ ਦਿਲਪ੍ਰੀਤ ਨੇ ਕਰਵਾਇਆ ਸੀ ਵਿਆਹ 

ਅੰਬਰ ਧਾਲੀਵਾਲ ਤੇ ਦਿਲਪ੍ਰੀਤ ਢਿੱਲੋਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ , ਪਰ ਇਹ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਟਿਕ ਪਾਇਆ ਅਤੇ ਇਸ ਤੋਂ ਬਾਅਦ ਦੋਵਾਂ ਦਰਮਿਆਨ ਵਿਵਾਦ ਵੀ ਹੋਇਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ। 


© Copyright Galactic Television & Communications Pvt. Ltd. 2026. All rights reserved.