ਦਿਲਪ੍ਰੀਤ ਢਿੱਲੋਂ ਨੇ ਆਪਣੇ ਨਵ-ਜਨਮੇ ਪੁੱਤਰ ਤੇ ਪਿਤਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ ‘ਦਾਦਾ ਪੋਤਾ ਤੇ ਪੁੱਤ’

ਦਿਲਪ੍ਰੀਤ ਢਿੱਲੋਂ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਆਪਣੇ ਨਵ-ਜਨਮੇ ਪੁੱਤਰ ਦੇ ਨਾਲ ਉਹ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਦਿਲਪ੍ਰੀਤ ਢਿੱਲੋਂ ਦਾ ਪਿਤਾ ਤੇ ਉਨ੍ਹਾਂ ਦਾ ਨਵ-ਜਨਮਿਆਂ ਪੁੱਤਰ ਨਜ਼ਰ ਆ ਰਹੇ ਹਨ ।

By  Shaminder Kaur Kaler December 12th 2025 02:17 PM

ਦਿਲਪ੍ਰੀਤ ਢਿੱਲੋਂ (Dilpreet Dhillon) ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਆਪਣੇ ਨਵ-ਜਨਮੇ ਪੁੱਤਰ ਦੇ ਨਾਲ ਉਹ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਦਿਲਪ੍ਰੀਤ ਢਿੱਲੋਂ ਦਾ ਪਿਤਾ ਤੇ ਉਨ੍ਹਾਂ ਦਾ ਨਵ-ਜਨਮਿਆਂ ਪੁੱਤਰ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਲਿਖਿਆ ‘ਦਾਦਾ ਪੋਤਾ ਤੇ ਪੁੱਤ’। ਫੈਨਸ ਵੀ ਇਨ੍ਹਾਂ ਤਸਵੀਰਾਂ ਤੇ ਖੂਬ ਪਿਆਰ ਲੁਟਾ ਰਹੇ ਹਨ । 


ਦਿਲਪ੍ਰੀਤ ਢਿੱਲੋਂ ਦਾ ਹੋਇਆ ਦੂਜਾ ਵਿਆਹ 

ਦਿਲਪ੍ਰੀਤ ਢਿੱਲੋਂ ਦਾ ਦੂਜੇ ਵਿਆਹ ਤੋਂ ਬੇਟਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਅੰਬਰ ਧਾਲੀਵਾਲ ਦੇ ਨਾਲ ਵਿਆਹੇ ਹੋਏ ਸਨ। ਪਰ ਇਸ ਜੋੜੀ ਦਾ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਸੀ ਟਿਕ ਪਾਇਆ । ਜਿਸ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ ਸੀ । 


ਦਿਲਪ੍ਰੀਤ ਢਿੱਲੋਂ ਦਾ ਵਰਕ ਫ੍ਰੰਟ 

ਦਿਲਪ੍ਰੀਤ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਤੋਂ ਇਲਾਵਾ ਦਿਲਪ੍ਰੀਤ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।

© Copyright Galactic Television & Communications Pvt. Ltd. 2026. All rights reserved.