ਦਿਲਪ੍ਰੀਤ ਢਿੱਲੋਂ ਨੇ ਚਲਾਈ ਹਾਈਬੂਸਾ ਬਾਈਕ, ਵੇਖੋ ਕੀ ਸੀ ਰਿਐਕਸ਼ਨ

ਦਿਲਪ੍ਰੀਤ ਢਿੱਲੋਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਹਾਈਬੂਸਾ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler May 27th 2026 03:00 PM

ਦਿਲਪ੍ਰੀਤ ਢਿੱਲੋਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਹਾਈਬੂਸਾ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਬਾਈਕ ਨੂੰ ਚਲਾ ਕੇ ਉਨ੍ਹਾਂ ਨੇ ਆਪਣਾ ਤਜ਼ਰਬਾ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਬਹੁਤ ਵਧੀਆ ਪਰ ਭਾਰਾ ਬਹੁਤ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਇਸ ਵੀਡੀਓ ‘ਤੇ ਪਿਆਰ ਲੁਟਾ ਰਹੇ ਹਨ। 


ਦਿਲਪ੍ਰੀਤ ਢਿੱਲੋਂ ਦਾ ਵਰਕ ਫ੍ਰੰਟ 

ਦਿਲਪ੍ਰੀਤ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਜਿਸ ‘ਚ ‘ਜੱਦੀ ਸਰਦਾਰ’ ਫ਼ਿਲਮ ਵੀ ਸ਼ਾਮਿਲ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।


 ਗਾਇਕ ਦੀ ਨਿੱਜੀ ਜ਼ਿੰਦਗੀ 

ਗਾਇਕ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਉਤਰਾਅ ਚੜਾਅ ਵਾਲੀ ਰਹੀ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾਇਆ ਸੀ, ਪਰ ਇਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਸੀ ਟਿਕ ਪਾਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਤੇ ਹੁਣ ਉਹ ਇੱਕ ਬੱਚੇ ਦੇ ਪਿਤਾ ਬਣ ਚੁੱਕੇ ਹਨ । 


© Copyright Galactic Television & Communications Pvt. Ltd. 2026. All rights reserved.