ਗੁਰਪਤਵੰਤ ਪੰਨੂ ਵੱਲੋਂ ਮਿਲੀ ਧਮਕੀ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਪਹਿਲੀ ਵਾਰ ਬਿਆਨ ਆਇਆ ਸਾਹਮਣੇ, ਖਾਲਸਾ ਏਡ ਮੁਖੀ ਨੇ ਵੀ ਦਿੱਤਾ ਪ੍ਰਤੀਕਰਮ

ਬਚਪਨ ਤੋਂ ਹੀ ਸਾਨੂੰ ਵੱਡਿਆਂ ਦਾ ਆਦਰ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ।ਪਰ ਦਿਲਜੀਤ ਦੋਸਾਂਝ ਨੂੰ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣਾ ਮਹਿੰਗਾ ਪੈ ਗਿਆ । ਦਿਲਜੀਤ ਦੋਸਾਂਝ ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

By  Shaminder Kaur Kaler October 31st 2025 12:51 PM -- Updated: October 31st 2025 12:57 PM

ਦਿਲਜੀਤ ਦੋਸਾਂਝ (Diljit Dosanjh) ਵੱਲੋਂ ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਚ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ।ਇਸ ਸ਼ੋਅ ‘ਚ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਏ ਸਨ । ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਦੇ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ।ਹੁਣ ਇਸ ਮਾਮਲੇ ‘ਚ ਦਿਲਜੀਤ ਦੋਸਾਂਝ ਦਾ ਰਿਐਕਸ਼ਨ ਸਾਹਮਣੇ ਆਇਆ ਹੈ।  


ਦਿਲਜੀਤ ਦੋਸਾਂਝ ਦਾ ਰਿਐਕਸ਼ਨ 

ਇਸ ਮਾਮਲੇ ‘ਚ ਹੁਣ ਪਹਿਲੀ ਵਾਰ ਦਿਲਜੀਤ ਦੋਸਾਂਝ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਰਾਇ ਦੀ ਪਰਵਾਹ ਕੀਤੇ ਬਗੈਰ ਪਿਆਰ ਦਾ ਸੁਨੇਹਾ ਫੈਲਾਉਂਦੇ ਰਹਿਣਗੇ ।

ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਬ੍ਰਿਸਬੇਨ ‘ਚ ਪਰਫਾਰਮ ਕੀਤਾ ਜਿਸ ‘ਚ ਉਨ੍ਹਾਂ ਨੇ ਕਿਹਾ ਲੋਕਾਂ ਨੂੰ ਹਮੇਸ਼ਾ ਪਿਆਰ ਬਾਰੇ ਗੱਲ ਕਰਨੀ ਚਾਹੀਦੀ ਹੈ।ਗਾਇਕ ਨੇ ਅੱਗੇ ਕਿਹਾ ਕਿ ‘ਮੇਰੇ ਲਈ ਇਹ ਧਰਤੀ ਇੱਕ ਹੈ ਅਤੇ ਮੈਂ ਇਸ ਧਰਤੀ ‘ਤੇ ਜਨਮ ਲਿਆ ਹੈ ਅਤੇ ਇੱਕ ਦਿਨ ਮੈਂ ਇਸੇ ਮਿੱਟੀ ‘ਚ ਮਿਲ ਜਾਵਾਂਗਾ’। 

ਖਾਲਸਾ ਏਡ ਮੁਖੀ ਦਾ ਪ੍ਰਤੀਕਰਮ 

 ਇਸ ਮਾਮਲੇ ‘ਚ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਾਣਬੁੱਝ ਕੇ ਦਿਲਜੀਤ ਦੋਸਾਂਝ ਤੋਂ ਪੈਰੀਂ ਹੱਥ ਲਗਵਾਏ ਗਏ ਹਨ।

  

© Copyright Galactic Television & Communications Pvt. Ltd. 2026. All rights reserved.