ਦਿਲਜੀਤ ਦੋਸਾਂਝ ਦੇ ਦਿਲ-ਲੂਮਿਨਾਟੀ ਟੂਰ ਨੇ ਕੀਤਾ ਕਰੋੜਾਂ ਦਾ ਕਲੈਕਸ਼ਨ, ਹਜ਼ਾਰਾਂ ਲੋਕਾਂ ਨੂੰ ਮਿਲਿਆ ਰੁਜ਼ਗਾਰ

ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ । ਉਨ੍ਹਾਂ ਨੇ ਆਪਣੇ ਟੂਰ ਦੇ ਦੌਰਾਨ ਨੋ ਸੌ ਤਰਤਾਲੀ ਕਰੋੜ ਦਾ ਕਲੈਕਸ਼ਨ ਕੀਤਾ ਹੈ। ਈਵਾਈ ਦੀ ਰਿਪੋਰਟ ਦੇ ਮੁਤਾਬਕ ਤੇਰਾਂ ਸ਼ਹਿਰਾਂ ‘ਚ ਆਯੋਜਿਤ ਕੀਤੇ ਗਏ ਚੌਦਾਂ ਸ਼ੋਅ ਦੇ ਦੌਰਾਨ ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਤੀ’ ਟੂਰ ਨੇ ਭਾਰਤ ‘ਚ 943 ਕਰੋੜ ਰੁਪਏ ਕਮਾਏ ਹਨ।

By  Shaminder Kaur Kaler March 16th 2026 11:27 AM

ਦਿਲਜੀਤ ਦੋਸਾਂਝ (Diljit Dosanjh) ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ । ਉਨ੍ਹਾਂ ਨੇ ਆਪਣੇ ਟੂਰ ਦੇ ਦੌਰਾਨ ਨੋ ਸੌ ਤਰਤਾਲੀ ਕਰੋੜ ਦਾ ਕਲੈਕਸ਼ਨ ਕੀਤਾ ਹੈ। ਈਵਾਈ ਦੀ ਰਿਪੋਰਟ ਦੇ ਮੁਤਾਬਕ ਤੇਰਾਂ ਸ਼ਹਿਰਾਂ ‘ਚ ਆਯੋਜਿਤ ਕੀਤੇ ਗਏ ਚੌਦਾਂ ਸ਼ੋਅ ਦੇ ਦੌਰਾਨ ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਤੀ’ ਟੂਰ ਨੇ ਭਾਰਤ ‘ਚ 943  ਕਰੋੜ ਰੁਪਏ ਕਮਾਏ ਹਨ।2024  ਦੇ ਅਖੀਰਲੇ ਦੋ ਮਹੀਨਿਆਂ ਤੱਕ ਚੱਲੇ ਇਸ ਟੂਰ ‘ਚ ਤੇਰਾਂ ਸ਼ਹਿਰਾਂ ‘ਚ ਚੌਦਾਂ ਸ਼ੋਅ ਹੋਏ । ਜਿਸ ‘ਚ ਬੱਤੀ ਲੱਖ ਤੋਂ ਜ਼ਿਆਦਾ ਫੈਨਸ ਨੇ ਸ਼ਿਰਕਤ ਕੀਤੀ ਅਤੇ ਔਸਤਨ ਦਸ ਮਿੰਟ ‘ਚ ਹੀ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ।ਕੰਸਰਟ ਦੀ ਸ਼ੁਰੂਆਤ ਛੱਬੀ ਅਕਤੂਬਰ ਨੂੰ ਦਿੱਲੀ ਤੋਂ ਹੋਈ ਤੇ ਗਾਇਕ ਦੇ ਸ਼ਹਿਰ ਲੁਧਿਆਣਾ ‘ਚ ਨਵੇਂ ਸਾਲ ਦੇ ਮੌਕੇ ‘ਤੇ ਇੱਕ ਵੱਡੇ ਪ੍ਰੋਗਰਾਮ ਦੇ ਦੌਰਾਨ ਇਸ ਦੀ ਸਮਾਪਤੀ ਹੋਈ ਸੀ । 


ਆਯੋਜਨ ਵਾਲੇ ਸਥਾਨਾਂ ‘ਤੇ  276  ਕਰੋੜ ਦਾ ਰੈਵਨਿਊ 

ਈਵਾਈ ਦੇ ਵਿਸ਼ਲੇਸ਼ਣ ਦੇ ਮੁਤਾਬਕ ਇਸ ਦੌਰੇ ‘ਚ ਆਯੋਜਕਾਂ ਨੂੰ ਟਿਕਟਾਂ ਦੀ ਵਿਕਰੀ ਅਤੇ ਆਯੋਜਨ ਵਾਲੇ ਸਥਾਨਾਂ ਤੇ ਫੂਡ ਤੇ ਕੋਲਡ ਡਰਿੰਕਸ ਤੇ ਹੋਏ ਖਰਚ ਦੇ ਜ਼ਰੀਏ ਦੌ ਸੌ ਛਿਹੱਤਰ ਕਰੋੜ ਦਾ ਰੈਵਨਿਊ ਪ੍ਰਾਪਤ ਹੋਇਆ ਹੈ।ਪ੍ਰਸ਼ੰਸਕਾਂ ਦੇ ਵੱਲੋਂ ਅਸਿੱਧੇ ਤੌਰ ਤੇ ਕੀਤੇ ਗਏ ਖਰਚ ਨੇ ਇਸ ਆਰਥਿਕ ਲਾਭ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ।


ਜਿਸ ‘ਚ ਵਿਜ਼ਿਟ,ਰਹਿਣ ਸਹਿਣ, ਸੈਰ ਸਪਾਟੇ ਤੇ ਖਰੀਦਦਾਰੀ ਦੇ ਜ਼ਰੀਏ ਪੰਜ ਸੌ ਤਰਵੰਜਾ ਕਰੋੜ ਦਾ ਯੋਗਦਾਨ ਮਿਲਿਆ ।ਇਸ ਦੇ ਨਾਲ ਸਰਕਾਰ ਦੇ ਰੈਵਨਿਊ ‘ਚ ਇੱਕ ਸੌ ਚੌਦਾਂ ਕਰੋੜ ਰੁਪਏ ਦਾ ਇਜ਼ਾਫਾ ਹੋਇਆ ।ਜਿਸ ‘ਚ ਜੀਐਸਟੀ ਤੋਂ ਇੱਕ ਸੌ ਗਿਆਰਾਂ ਕਰੋੜ ਰੁਪਏ ਅਤੇ ਸਥਾਨਕ ਇਜਾਜ਼ਤ ਅਤੇ ਹੋਰ ਕੀਮਤਾਂ ਤੋਂ ਕਰੀਬ ਦੋ ਕਰੋੜ ਤੋਂ ਜ਼ਿਆਦਾ ਰੁਪਏ ਸ਼ਾਮਿਲ ਹਨ ।


ਟਿਕਟਾਂ ਦੀ ਵਿਕਰੀ ਰੈਵਨਿਊ ਦਾ ਮੁੱਖ ਸਰੋਤ ਸਨ । ਜਿਸ ਦੇ ਨਾਲ ਅਸਿੱਥੇ ਤੌਰ ‘ਤੇ ਰੈਵਨਿਊ ਦਾ ਕਰੀਬ ਅੱਸੀ ਫੀਸਦੀ ਹਾਸਲ ਹੋਇਆ ਹੈ।ਟਿਕਟਾਂ ਦੀ ਕੀਮਤ ਸਿਲਵਰ ਸ਼੍ਰੇਣੀ ਦੇ ਲਈ ਦੋ ਹਜ਼ਾਰ ਚਾਰ ਸੌ ਨੜਿਨਵੇਂ ਰੁਪਏ ਤੋਂ ਲੈ ਕੇ ਪ੍ਰੀਮੀਅਮ ਲਾਊਂਜ ਦੇ ਲਈ ਸੱਠ ਹਜ਼ਾਰ ਰੁਪਏ ਤੱਕ ਸੀ । ਗੋਲਡ ਸ਼੍ਰੇਣੀ ਦੀਆਂ ਟਿਕਟਾਂ ਦੀ ਵਿਕਰੀ ਤੋਂ ਹਾਸਲ ਰੈਵਨਿਊ ਦਾ ਅੱਥੇ ਤੋਂ ਜ਼ਿਆਦਾ ਹਿੱਸਾ ਪ੍ਰਾਪਤ ਹੋਇਆ ਹੈ।  

© Copyright Galactic Television & Communications Pvt. Ltd. 2026. All rights reserved.