23 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਦਿਲਜੀਤ ਦੋਸਾਂਝ ਦਾ AURA ਟੂਰ, ਗਾਇਕ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ

ਦਿਲਜੀਤ ਦੋਸਾਂਝ ਦਾ ਔਰਾ ਟੂਰ 2026 ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰ ਦੇ ਬਾਰੇ ਗਾਇਕ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਕੁੱਕ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਲਿਖਿਆ ‘ਹਰ ਰੋਜ਼ ਇੱਕੋ ਜਿਹਾ ਬ੍ਰੇਕਫਾਸਟ ਬਣਾਉਂਦੇ ਹਨ ਇਹ ਮੁੰਡੇ , ਪਰ ਖੁਸ਼ ਇਵੇਂ ਹੋ ਰਹੇ ਹਾਂ ਜਿਵੇਂ ਉਹ ਔਰਾ ਟੂਟ ‘ਤੇ ਹੋਣ’ ।

By  Shaminder Kaur Kaler April 6th 2026 02:10 PM -- Updated: April 6th 2026 02:19 PM

ਦਿਲਜੀਤ ਦੋਸਾਂਝ ਦਾ ਔਰਾ ਟੂਰ 2026 ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰ ਦੇ ਬਾਰੇ ਗਾਇਕ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਕੁੱਕ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਲਿਖਿਆ ‘ਹਰ ਰੋਜ਼ ਇੱਕੋ ਜਿਹਾ ਬ੍ਰੇਕਫਾਸਟ ਬਣਾਉਂਦੇ ਹਨ ਇਹ ਮੁੰਡੇ , ਪਰ ਖੁਸ਼ ਇਵੇਂ ਹੋ ਰਹੇ ਹਾਂ ਜਿਵੇਂ ਉਹ ਔਰਾ ਟੂਟ ‘ਤੇ ਹੋਣ’ ।ਦਿਲਜੀਤ ਦੋਸਾਂਝ ਨੇ ਇਸ ਦੇ ਨਾਲ ਹੀ ਔਰਾ ਟੂਰ ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਹੈ।


ਦੱਸ ਦਈਏ ਕਿ ਇਸ ਟੂਰ ਦੀ ਸ਼ੁਰੂਆਤ ਕੈਨੇਡਾ ਦੇ ਵੈਨਕੁਵਰ ਤੋਂ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਤੀਹ ਅਪ੍ਰੈਲ ਨੂੰ ਉਹ ਕੈਲਗਰੀ ‘ਚ ਪਰਫਾਰਮ ਕਰਨਗੇ।ਵੱਖ-ਵੱਖ ਸ਼ਹਿਰਾਂ ‘ਚ ਪਰਫਾਰਮ ਕਰਨ ਤੋਂ ਬਾਅਦ ਉਨ੍ਹਾਂ ਦਾ ਇਹ ਟੂਰ ੨੧ ਜੂਨ ਨੂੰ ਸਮਾਪਤਾ ਹੋਵੇਗਾ । 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਦਿਲਜੀਤ ਦੋਸਾਂਝ ਜਿੱਥੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉੱਥੇ ਹੀ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਰਹੇ ਹਨ । ਜਲਦ ਹੀ ਉਹ ਇਮਤਿਆਜ਼ ਅਲੀ ਦੀ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਟੀਜ਼ਰ ਵੀ ਬੀਤੇ ਦਿਨੀਂ ਉਨ੍ਹਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.