ਦਿਲਜੀਤ ਦੋਸਾਂਝ ਵਿਦੇਸ਼ ‘ਚ ਮਸਤੀ ਕਰਦੇ ਹੋਏ ਆਏ ਨਜ਼ਰ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਚਰਚਾ ‘ਚ ਹਨ । ਪਰ ਵਿਦੇਸ਼ ‘ਚ ਕਈ ਥਾਈਂ ਆਪਣੀ ਪ੍ਰਫਾਰਮੈਂਸ ਦੇ ਚੁੱਕੇ ਦਿਲਜੀਤ ਦੋਸਾਂਝ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਵਿਦੇਸ਼ ‘ਚ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler May 27th 2026 01:40 PM

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਚਰਚਾ ‘ਚ ਹਨ । ਪਰ ਵਿਦੇਸ਼ ‘ਚ ਕਈ ਥਾਈਂ ਆਪਣੀ ਪ੍ਰਫਾਰਮੈਂਸ ਦੇ ਚੁੱਕੇ ਦਿਲਜੀਤ ਦੋਸਾਂਝ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਵਿਦੇਸ਼ ‘ਚ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਰਿਲੀਜ਼ ਹੋਵੇਗੀ ।


ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਵੇਦਾਂਗ ਰੈਣਾ ਤੇ ਨਸੀਰੂਦੀਨ ਸ਼ਾਹ ਨਜ਼ਰ ਆਉਣਗੇ । ਫ਼ਿਲਮ ਦਾ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਦੇ ਨਾਲ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਕੰਮ ਕਰ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.