ਦਿਲਜੀਤ ਦੋਸਾਂਝ ਨੇ ਕਿਹਾ ਕਿ ‘ਕਦੇ-ਕਦੇ ਮੈਨੂੰ ਮਹਿਸੂਸ ਹੁੰਦਾ ਮੈਂ ਇਹ ਸਰੀਰ ਛੱਡ ਦੇਵਾਂ’
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ‘ਤੇ ਹਨ ।ਜਿੱਥੇ ਉਹ ਵਿਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਪਰਫਾਰਮ ਕਰ ਰਹੇ ਹਨ।ਉਨ੍ਹਾਂ ਦੇ ਸ਼ੋਅ ਸੋਲਡ ਆਊਟ ਜਾ ਰਹੇ ਹਨ। ਕੁਝ ਘੰਟੇ ਪਹਿਲਾਂ ਹੀ ਉਹ ਲਾਈਵ ਹੋਏ ਹਨ ਅਤੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ‘ਤੇ ਹਨ ।ਜਿੱਥੇ ਉਹ ਵਿਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਪਰਫਾਰਮ ਕਰ ਰਹੇ ਹਨ।ਉਨ੍ਹਾਂ ਦੇ ਸ਼ੋਅ ਸੋਲਡ ਆਊਟ ਜਾ ਰਹੇ ਹਨ। ਕੁਝ ਘੰਟੇ ਪਹਿਲਾਂ ਹੀ ਉਹ ਲਾਈਵ ਹੋਏ ਹਨ ਅਤੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।ਇਸ ਦੌਰਾਨ ਉਨ੍ਹਾਂ ਨੇ ਆਪਣੀ ਧਾਰਮਿਕ ਯਾਤਰਾ ਤੇ ਅੰਦਰੂਨੀ ਸਫ਼ਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਸਰੀਰ ਛੱਡ ਦੇਣਾ ਚਾਹੀਦਾ ਹੈ। ਦਿਲਜੀਤ ਨੇ ਕਿਹਾ ਕਿ ਜਿੰਨੇ ਵੀ ਤੁਸੀਂ ਧਾਰਮਿਕ ਬਾਬੇ ਵੇਖਦੇ ਹੋ। ਸਾਰੇ ਵਧੀਆ ਹਨ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ।ਉਨ੍ਹਾਂ ਦੀਆਂ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦਾ ਹੱਲ ਉਨ੍ਹਾਂ ਨੇ ਕਰਨਾ ਹੈ, ਇਸੇ ਲਈ ਉਹ ਇਸ ਸਰੀਰ ‘ਚ ਹਨ। ਪਰ ਜੇ ਤੁਸੀਂ ਪੂਰੀ ਤਰ੍ਹਾਂ ਪਿਓਰ ਹੋ ਤਾਂ ਤੁਹਾਨੂੰ ਇਸ ਸਰੀਰ ਦੀ ਕੋਈ ਲੋੜ ਨਹੀਂ ਹੈ। ਫਿਰ ਇਹ ਕਲਾਸ ਖਤਮ ਹੈ ਤੇ ਫਿਰ ਅਗਲਾ ਚੈਪਟਰ ਹੈ। ਦਿਲਜੀਤ ਦੋਸਾਂਝ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।