ਦਿਲਜੀਤ ਦੋਸਾਂਝ ਨੇ ਦੱਸਿਆ ਕਿ ‘ਪੈਸਾ, ਸ਼ੌਹਰਤ ਇਹ ਸਭ ਪਿੱਛੇ ਨਹੀਂ ਦੌੜਨਾ…ਸੰਤੁਸ਼ਟੀ ਵੀ ਕੋਈ….”

ਪਰ ਇਸੇ ਦੌਰਾਨ ਉਨ੍ਹਾਂ ਕਹਿੰਦੇ ਹਨ ਕਿ ‘ਦੌਲਤ ਸ਼ੌਹਰਤ, ਗੱਡੀ, ਘਰ ਇਹ ਸਭ ਪਿੱਛੇ ਦੌੜ ਕਦੇ ਖਤਮ ਹੋਣ ਵਾਲੀ ਨਹੀਂ, ਪਰ ਇਸ ਦੌੜਨਾ ਹੀ ਨਹੀਂ ਸੀ ਬਲਕਿ ਰੁਕਣਾ ਵੀ ਸੀ। ਕਿਉਂਕਿ ਸੰਤੁਸ਼ਟੀ ਤੁਹਾਡੇ ਅੰਦਰ ਹੈ। ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

By  Shaminder Kaur Kaler April 9th 2026 05:15 PM -- Updated: April 9th 2026 05:09 PM

ਦਿਲਜੀਤ ਦੋਸਾਂਝ (Diljit Dosanjh) ਦੇ ਕੋਲ ਅੱਜ ਦੌਲਤ ਸ਼ੌਹਰਤ ਪੈਸਾ ਸਭ ਕੁਝ ਹੈ। ਪਰ ਇਸ ਸਭ ਦੇ ਦਰਮਿਆਨ ਉਹ ਆਪਣੀ ਸਿਹਤ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਅਤੇ ਫੈਨਸ ਅਤੇ ਆਮ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹਫੜਾ ਦੱਫੜੀ ‘ਚ ਤਿਆਰ ਹੁੰਦੇ ਹੋਏ, ਖਾਣਾ ਖਾਂਦੇ ਹੋਏ ਅਤੇ ਆਪਣੇ ਕੰਮ ‘ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ ।


ਪਰ ਇਸੇ ਦੌਰਾਨ ਉਨ੍ਹਾਂ ਕਹਿੰਦੇ ਹਨ ਕਿ ‘ਦੌਲਤ ਸ਼ੌਹਰਤ, ਗੱਡੀ, ਘਰ ਇਹ ਸਭ ਪਿੱਛੇ ਦੌੜ ਕਦੇ ਖਤਮ ਹੋਣ ਵਾਲੀ ਨਹੀਂ, ਪਰ ਇਸ ਦੌੜਨਾ ਹੀ ਨਹੀਂ ਸੀ ਬਲਕਿ ਰੁਕਣਾ ਵੀ ਸੀ। ਕਿਉਂਕਿ ਸੰਤੁਸ਼ਟੀ ਤੁਹਾਡੇ ਅੰਦਰ ਹੈ। ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਇਸ ‘ਤੇ ਵੱਖੋ ਵੱਖ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਤਿਆਰੀ ‘ਚ ਰੁੱਝੇ ਹੋਏ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਗਾਇਕੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। 


© Copyright Galactic Television & Communications Pvt. Ltd. 2026. All rights reserved.